ਵਾਸ਼ਿੰਗਟਨ: ਅਮਰੀਕਾ ਦੀ ਬੇਰੁਜ਼ਗਾਰੀ ਦਰ ਦਸੰਬਰ ਵਿੱਚ 50 ਸਾਲ ਦੇ ਹੇਠਲੇ ਪੱਧਰ ‘ਤੇ ਆ ਗਈ, ਜੋ ਕਿ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵਾਂ ਅਤੇ ਯੂਕਰੇਨ ਯੁੱਧ ਦੇ ਕਾਰਨ ਵਿਸ਼ਵ ਭਰ ‘ਚ ਤੇਲ ਦੀਆਂ ਕੀਮਤਾਂ ਵਿੱਚ ਵਿੱਚ ਹੋਏ ਵਾਧੇ ਤੋਂ ਆਰਥਿਕ ਸੁਧਾਰ ਦਾ ਇੱਕ ਯਕੀਨੀ ਸੰਕੇਤ ਹੈ, ਪਰ ਮਹਿੰਗਾਈ ਇੱਕ ਵੱਡੀ ਚਿੰਤਾ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਆਪਣੀ ਟਿੱਪਣੀ ਵਿੱਚ ਦੇਸ਼ ਨੂੰ ਯਾਦ ਦਵਾਇਆ ਕਿ ਉਸ ਨੇ ਨੌਕਰੀਆਂ ਬਾਰੇ ਨਵੀਂ ਰਿਪੋਰਟ ਦਾ ਜਸ਼ਨ ਮਨਾਇਆ।
ਜੋਅ ਬਾਇਡਨ ਨੇ ਕਿਹਾ, ‘ਅੱਜ ਦੀ ਰਿਪੋਰਟ ਸਾਡੀ ਅਰਥਵਿਵਸਥਾ ਲਈ ਬਹੁਤ ਵਧੀਆ ਖਬਰ ਹੈ ਅਤੇ ਇਸ ਗੱਲ ਦਾ ਹੋਰ ਸਬੂਤ ਹੈ ਕਿ ਮੇਰੀ ਆਰਥਿਕ ਯੋਜਨਾ ਕੰਮ ਕਰ ਰਹੀ ਹੈ। ਬੇਰੁਜ਼ਗਾਰੀ ਦੀ ਦਰ 50 ਸਾਲਾਂ ਵਿੱਚ ਸਭ ਤੋਂ ਘੱਟ ਹੈ। ਅਸੀਂ ਇਤਿਹਾਸ ਵਿੱਚ ਨੌਕਰੀਆਂ ‘ਚ ਵਾਧੇ ਦੇ ਦੋ ਸਭ ਤੋਂ ਮਜ਼ਬੂਤ ਸਾਲ ਪੂਰੇ ਕੀਤੇ ਹਨ ਅਤੇ ਅਸੀਂ ਇੱਕ ਤਬਦੀਲੀ ਦੇਖ ਰਹੇ ਹਾਂ।’
ਬਾਇਡਨ ਨੇ ਸਾਵਧਾਨ ਕੀਤਾ ਕਿ ਅਸੀਂ ਅਜੇ ਵੀ ਮਹਿੰਗਾਈ ਨੂੰ ਘਟਾਉਣ ਲਈ ਕੰਮ ਕਰਨਾ ਹੈ ਅਤੇ ਸੰਘਰਸ਼ ਕਰ ਰਹੇ ਅਮਰੀਕੀ ਪਰਿਵਾਰਾਂ ਦੀ ਮਦਦ ਕਰਨੀ ਹੈ, ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ। ਕਿਰਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਨਵੰਬਰ ‘ਚ ਖਤਮ ਹੋਏ 12 ਮਹੀਨਿਆਂ ਲਈ ਮਹਿੰਗਾਈ ਦਰ 7.1 ਫੀਸਦੀ ਰਹੀ। ਜਨਵਰੀ ਦੇ ਅਖੀਰ ਵਿੱਚ ਨਵੇਂ ਅੰਕੜੇ ਆਉਣ ਦੀ ਉਮੀਦ ਹੈ।