ਕਾਬੂ ਨਹੀਂ ਹੋ ਰਹੀ ਜੰਗਲ ਦੀ ਅੱਗ, ਟਰੂਡੋ ਨੇ ਸੱਦੀ ਹੰਗਾਮੀ ਬੈਠਕ

Rajneet Kaur
3 Min Read

ਨਿਊਜ਼ ਡੈਸਕ: ਜੰਗਲ ਦੀ ਅੱਗ ਕੈਨੇਡਾ ਦੇ ਨਾਰਥਵੈਸਟ ਟੈਰੀਟਰੀਜ਼ ਦੀ ਰਾਜਧਾਨੀ ਯੈਲੋਨਾਈਫ ਵੱਲ ਵਧ ਰਹੀ ਹੈ। ਸਥਾਨਕ ਲੋਕਾਂ ਨੂੰ ਸ਼ਹਿਰ ਖ਼ਾਲੀ ਕਰ ਕੇ ਸੁਰੱਖਿਅਤ ਥਾਂ ‘ਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਐਨਵਾਇਰਨਮੈਂਟ ਮਿਨਿਸਟਰ, ਸ਼ੇਨ ਥੌਮਪਸਨ ਨੇ ਕਿਹਾ ਕਿ ਭਾਵੇਂ ਸ਼ਹਿਰ ਨੂੰ ਤੁਰੰਤ ਖ਼ਤਰਾ ਨਹੀਂ ਹੈ, ਪਰ ਇੱਕ ਪੜਾਅਵਾਰ ਪਹੁੰਚ ਰਾਹੀਂ ਲੋਕਾਂ ਨੂੰ ਕਾਰ ਜਾਂ ਜਹਾਜ਼ ਰਾਹੀਂ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਜਾਵੇਗਾ।ਇਨ੍ਹਾਂ ਆਦੇਸ਼ ਨਾਲ ਕਰੀਬ 2,200 ਲੋਕ ਪ੍ਰਭਾਵਿਤ ਹੋਏ ਹਨ।

ਜੰਗਲੀ ਅੱਗ ਦਾ ਕਹਿਰ ਦੇਖਦੇ ਹੋਏ ਨੌਰਥ ਵੈਸਟ ਟੈਰੀਟ੍ਰੀ (N.W.T) ‘ਚ  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਚ-ਪੱਧਰੀ ਹੰਗਾਮੀ ਬੈਠਕ ਬੁਲਾਈ ਹੈ। ਟਰੂਡੋ ਇਸ ਸਮੇਂ ਬੀਸੀ ਦੇ ਟੋਫ਼ੀਨੋ ‘ਚ ਛੁੱਟੀਆਂ ‘ਤੇ ਗਏ ਹੋਏ ਹਨ, ਦੀ ਯਾਤਰਾ ਸੂਚੀ ਅਨੁਸਾਰ ਉਹ ਉੱਚ-ਪੱਧਰੀ ਅਧਿਕਾਰੀਆਂ ਅਤੇ ਕੈਬਨਿਟ ਮੰਤਰੀਆਂ ਦੇ ਬਣੇ ਇਨਸੀਡੈਂਟ ਰਿਸਪਾਂਸ ਗਰੁੱਪ ਦੀ ਮੀਟਿੰਗ ਕਰਨਗੇ।

ਮਿਲੀ ਜਾਣਕਾਰੀ ਅਨੁਸਾਰ ਇਹ ਪ੍ਰਧਾਨ ਮੰਤਰੀ ਵੱਲੋਂ ਸੱਦੀ ਜਾਣ ਵਾਲੀ ਸਭ ਤੋਂ ਗੰਭੀਰ ਕਿਸਮ ਦੀ ਬੈਠਕ ਹੁੰਦੀ ਹੈ। ਇਨਸੀਡੈਂਟ ਰਿਸਪਾਂਸ ਗਰੁੱਪ ਇੱਕ ਸਮਰਪਿਤ, ਐਮਰਜੈਂਸੀ ਕਮੇਟੀ ਹੈ ਜੋ ਕਿਸੇ ਰਾਸ਼ਟਰੀ ਸੰਕਟ ਦੀ ਸਥਿਤੀ ਵਿੱਚ ਜਾਂ ਕਿਤੇ ਵੀ ਕੈਨੇਡਾ ਲਈ ਵੱਡਾ ਪ੍ਰਭਾਵ ਪਾਉਣ ਵਾਲੀਆਂ ਘਟਨਾਵਾਂ ਦੌਰਾਨ ਸੱਦੀ ਜਾਂਦੀ ਹੈ। ਇਸ ਤੋਂ ਪਹਿਲਾਂ ਇਹ ਕਮੇਟੀ ਔਟਵਾ ਵਿਚ 2022 ਦੇ ਮੁਜ਼ਾਹਰਿਆਂ ਨਾਲ ਨਜਿੱਠਣ, ਇਰਾਨ ਵਿੱਚ ਫਲਾਈਟ PS752ਨੂੰ ਡੇਗੇ ਜਾਣ ਅਤੇ ਵਾਸ਼ਿੰਗਟਨ ਪੋਸਟ ਦੇ ਕਾਲਮਨਵੀਸ ਜਮਾਲ ਖਸ਼ੋਗੀ ਦੀ ਹੱਤਿਆ ਬਾਰੇ ਬੈਠਕ ਕਰ ਚੁੱਕੀ ਹੈ।

ਰਾਸ਼ਟਰੀ ਰੱਖਿਆ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਉਨ੍ਹਾਂ ਕੋਲ ਅਜੇ ਇਸ ਬਾਰੇ ਵੇਰਵੇ ਨਹੀਂ ਹਨ ਕਿ ਐਮਰਜੈਂਸੀ ਇਵੈਕੁਏਸ਼ਨ ਵਿੱਚ ਇਹ ਗਰੁੱਪ ਕੀ ਭੂਮਿਕਾ ਨਿਭਾਏਗਾ। ਕੈਨੇਡੀਅਨ ਆਰਮਡ ਫ਼ੋਰਸੇਜ਼ ਦੇ ਲਗਭਗ 120 ਮੈਂਬਰ ਸੂਬੇ ਵਿੱਚ ਤੈਨਾਤ ਹਨ।

- Advertisement -

ਰੌਇਲ ਕੈਨੇਡੀਅਨ ਏਅਰ ਫ਼ੋਰਸ ਕੋਲ ਚਾਰ ਜਹਾਜ਼ ਹਨ ਜੋ ਲੋਕਾਂ ਨੂੰ ਕੱਢ ਲਿਆਉਣ ਵਿਚ ਮਦਦ ਕਰ ਸਕਦੇ ਹਨ।

  • ਇੱਕ CC-130 Hercules ਯੈਲੋਨਾਈਫ਼ ਵਿਚ ਮੌਜੂਦ ਹੈ
  • ਇੱਕ CC-138 Twin Otter ਯੈਲੋਨਾਈਫ਼ ਵਿਚ ਮੌਜੂਦ ਹੈ
  • ਦੋ CH-146 Griffon ਹੈਲੀਕੌਪਟਰ ਯੂਲੋਨਾਈਫ਼ ਵਿਚ ਮੌਜੂਦ ਹਨ

ਇਸ ਤੋਂ ਇਲਾਵਾ ਇੱਕ CH-146 Griffon ਹੈਲੀਕੌਪਟਰ ਐਡਮੰਟਨ ਵਿਚ ਮੌਜੂਦ ਹੈ, ਜਿਸਨੂੰ 12 ਘੰਟਿਆਂ ਦਾ ਨੋਟਿਸ ਦੇਕੇ ਬੁਲਾਇਆ ਜਾ ਸਕਦਾ ਹੈ।

ਖੇਤਰੀ ਸਰਕਾਰ ਦੇ ਮੰਤਰੀ ਸ਼ੇਨ ਥਾਮਸਨ ਨੇ ਇੱਕ ਮੀਡੀਆ ਕਾਨਫਰੰਸ ਵਿੱਚ ਕਿਹਾ, “ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸ਼ਹਿਰ ਤੁਰੰਤ ਖ਼ਤਰੇ ਵਿੱਚ ਨਹੀਂ ਹੈ ਅਤੇ ਨਿਵਾਸੀਆਂ ਲਈ ਸੜਕ ਅਤੇ ਹਵਾਈ ਦੁਆਰਾ ਸ਼ਹਿਰ ਛੱਡਣ ਦਾ ਇੱਕ ਸੁਰੱਖਿਅਤ ਰਸਤਾ ਹੈ। ਮੀਂਹ ਤੋਂ ਬਿਨਾਂ ਇਹ ਸੰਭਵ ਹੈ ਕਿ ਇਹ ਹਫਤੇ ਦੇ ਅੰਤ ਤੱਕ ਅੱਗ ਸ਼ਹਿਰ ਦੇ ਬਾਹਰੀ ਹਿੱਸੇ ਤੱਕ ਪਹੁੰਚ ਜਾਵੇਗੀ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment