ਯੂਕਰੇਨ ਦੀਆਂ ਔਰਤਾਂ ਨੂੰ ਯੁੱਧ ਦੌਰਾਨ ਚੀਤੇ ਵਾਂਗ ਪਹਿਰਾਵਾ ਪਹਿਨਣ ਦੀ ਹਦਾਇਤ

Rajneet Kaur
2 Min Read

ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਅਜੇ ਵੀ ਯੁੱਧ ਜਾਰੀ ਹੈ। ਇਸ ਦੌਰਾਨ ਯੂਕਰੇਨ ਦੀਆਂ ਔਰਤਾਂ ਨੂੰ ਸੈਕਸੀ ਡਰੈੱਸ ਪਹਿਨਣ ਅਤੇ ਚੀਤੇ ਵਾਂਗ ਕੱਪੜੇ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਨਾਲ ਰੂਸ ਦੀ ਮੁਸੀਬਤ ਵਧ ਸਕਦੀ ਹੈ। ਯੂਕਰੇਨੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਔਰਤਾਂ #FreeTheLeopards ਮੁਹਿੰਮ ਵਿੱਚ ਹਿੱਸਾ ਲੈਣਗੀਆਂ। ਇਹ ਮੁਹਿੰਮ ਯੂਕਰੇਨ ਵਿੱਚ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਜਰਮਨੀ ਨੂੰ ਰੂਸ ਵਿਰੁੱਧ ਜੰਗ ਵਿੱਚ ਯੂਕਰੇਨ ਦੀ ਮਦਦ ਕਰਨ ਲਈ ਆਪਣੇ ਲੀਓਪਾਰਡ ਬੈਟਲ ਟੈਂਕ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ ਜਰਮਨੀ ਨੇ ਅਜੇ ਤੱਕ ਯੂਕਰੇਨ ਦੀ ਇਸ ਮੰਗ ਨੂੰ ਸਵੀਕਾਰ ਨਹੀਂ ਕੀਤਾ ਹੈ।

ਰਿਪੋਰਟ ਮੁਤਾਬਕ #FreeTheLeopards ਮੁਹਿੰਮ ਚਲਾ ਕੇ ਯੂਕਰੇਨ ਜਰਮਨ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਆਪਣੇ ਲੀਓਪਾਰਡ ਬੈਟਲ ਟੈਂਕ ਭੇਜਣ ਤਾਂ ਜੋ ਰੂਸ ਵੱਲੋਂ ਜੰਗ ਵਿੱਚ ਯੂਕਰੇਨ ਤੋਂ ਖੋਹੀ ਗਈ ਜ਼ਮੀਨ ਨੂੰ ਵਾਪਸ ਲਿਆ ਜਾ ਸਕੇ। ਹਾਲਾਂਕਿ, ਜਰਮਨੀ ਨੇ ਹੁਣ ਤੱਕ ਲੀਓਪਾਰਡ ਬੈਟਲ ਟੈਂਕ ਨੂੰ ਲੈ ਕੇ ਯੂਕਰੇਨ ਦੀ ਅਪੀਲ ਨੂੰ ਖਾਰਜ ਕੀਤਾ ਹੈ। ਪਰ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਇੱਕ ਸਹਿਯੋਗੀ ਮਾਈਖਾਈਲੋ ਪੋਡੋਲਿਆਕ ਦਾ ਦਾਅਵਾ ਹੈ ਕਿ ਦੋਵੇਂ ਦੇਸ਼  ਸੌਦੇ ਦੇ ਨੇੜੇ ਹਨ।

ਮਾਈਖਾਈਲੋ ਪੋਡੋਲਿਕ ਦੇ ਅਨੁਸਾਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਲੀਓਪਾਰਡ ਦੇ ਲੜਾਈ ਟੈਂਕਾਂ ਲਈ ਆਪਣੇ ਜਰਮਨ ਸਾਥੀਆਂ ਨਾਲ ਸਹਿਮਤੀ ਬਣਾਉਣ ਦੇ ਯੋਗ ਹੋ ਜਾਉਣਗੇ। ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਏ ਨੂੰ 8 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਦੋਵਾਂ ਪਾਸਿਆਂ ਦੇ ਹਜ਼ਾਰਾਂ ਸੈਨਿਕ ਮਾਰੇ ਗਏ ਹਨ। ਰੂਸ ਨੇ ਯੂਕਰੇਨ ਦੇ 4 ਸੂਬਿਆਂ ਨੂੰ ਆਪਣੇ ਵਿੱਚ ਮਿਲਾ ਲਿਆ ਹੈ। ਦੂਜੇ ਪਾਸੇ ਯੂਕਰੇਨ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਹੈ। ਯੂਕਰੇਨ ਨੇ ਰੂਸ ਦੇ ਕਬਜ਼ੇ ਵਾਲੀ ਕੁਝ ਜ਼ਮੀਨ ਵਾਪਸ ਲੈਣ ਦਾ ਵੀ ਦਾਅਵਾ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment