ਮਾਸਕੋ: ਰੂਸ ਦੇ ਕਜ਼ਾਨ ਸ਼ਹਿਰ ‘ਚ 9/11 ਵਰਗਾ ਹਮਲਾ ਹੋਇਆ ਹੈ। ਕਜ਼ਾਨ ‘ਚ ਤਿੰਨ ਵੱਡੀਆਂ ਇਮਾਰਤਾਂ ‘ਤੇ ਡਰੋਨ ਹਮਲਾ ਹੋਇਆ। ਇਮਾਰਤਾਂ ਨਾਲ ਟਕਰਾਏ ਡਰੋਨ ਦੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਕਾਰਨ ਰੂਸ ਵਿਚ ਹਲਚਲ ਮਚ ਗਈ ਹੈ।
ਕਜ਼ਾਨ ਹਵਾਈ ਅੱਡੇ ਨੂੰ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਸ਼ਹਿਰ ‘ਤੇ ਯੂਕਰੇਨ ਦੇ ਡਰੋਨ ਹਮਲੇ ਤੋਂ ਬਾਅਦ ਰੂਸ ਦੇ ਹਵਾਬਾਜ਼ੀ ਨਿਗਰਾਨ ਰੋਸਾਵਿਆਤਸੀਆ ਨੇ ਸ਼ਨਿਚਰਵਾਰ ਨੂੰ ਟੈਲੀਗ੍ਰਾਮ ਮੈਸੇਜਿੰਗ ਐਪ ਰਾਹੀਂ ਕਿਹਾ ਕਿ ਸ਼ਹਿਰ ‘ਤੇ ਯੂਕਰੇਨੀ ਡਰੋਨ ਹਮਲੇ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ।
ਰੂਸ ਦੀ ਸਰਕਾਰੀ ਨਿਊਜ਼ ਏਜੰਸੀ TASS ਨੇ ਮਾਸਕੋ ਤੋਂ ਲਗਪਗ 800 ਕਿਲੋਮੀਟਰ ਪੂਰਬ ‘ਚ ਸਥਿਤ ਸ਼ਹਿਰ ਕਜ਼ਾਨ ‘ਚ ਇਕ ਰਿਹਾਇਸ਼ੀ ਕੰਪਲੈਕਸ ‘ਤੇ ਡਰੋਨ ਹਮਲੇ ਦੀ ਖਬਰ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਰਿਹਾਇਸ਼ੀ ਹਾਈ ਰਾਈਜ਼ ਬਿਲਿਡੰਗ ‘ਤੇ ਅੱਠ ਡਰੋਨ ਹਮਲੇ ਹੋਏ ਹਨ। ਏਜੰਸੀਆਂ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
BREAKING NEWS: Ukraine has strike a building in Kazan, Russia with kamikaze drones. Adonia Germany Sudan Kasese National ID #Terroristattack pic.twitter.com/PvKF1DZY6O
— KIGAPOT (@kigapot) December 21, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।