ਲੰਦਨ: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਸੰਕਰਮਣ ਦੇ ਬੀਤੇ ਹਫ਼ਤੇ ਹੋਰ 35,204 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਇੱਥੇ ਵਾਇਰਸ ਦੇ ਇਸ ਰੂਪ ਨਾਲ ਕੁੱਲ ਮਾਮਲਿਆਂ ਦੀ ਗਿਣਤੀ 1,11,157 ਹੋ ਗਈ ਹੈ।
ਅਧਿਕਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਹਫ਼ਤਾਵਾਰੀ ਅੰਕੜੇ ਜਾਰੀ ਕੀਤੇ ਗਏ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇੱਕ ਹਫ਼ਤੇ ਵਿੱਚ ਡੈਲਟਾ ਦੇ ਮਾਮਲਿਆਂ ‘ਚ 46 ਫ਼ੀਸਦੀ ਵਾਧਾ ਹੋਇਆ ਹੈ। ਕੋਰੋਨਾ ਦੇ ਡੈਲਟਾ ਵੇਰੀਐਂਟ ਦੀ ਪਛਾਣ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਈ ਸੀ।
ਪਬਲਿਕ ਹੈਲਥ ਇੰਗਲੈਂਡ ਨੇ ਦੱਸਿਆ ਕਿ ਕੁੱਲ ਮਾਮਲਿਆਂ ਚੋਂ 42 ਮਾਮਲੇ ਡੈਲਟਾ AY.1 ਪ੍ਰਕਾਰ ਦੇ ਆਏ ਹਨ। ਜਿਸ ਨੂੰ ਡੈਲਟਾ ਪਲੱਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਕੁਝ ਇਲਾਕਿਆਂ ਵਿੱਚ ਇਸ ਦਾ ਪ੍ਰਸਾਰ ਜ਼ਿਆਦਾ ਵਧਣ ਦਾ ਖਦਸ਼ਾ ਹੈ।
ਇਸ ਤੋਂ ਇਲਾਵਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਇੱਕ ਖੁਰਾਕ ਦੇ ਮੁਕਾਬਲੇ ਵਾਇਰਸ ਖ਼ਿਲਾਫ਼ ਲੜਨ ਵਿੱਚ ਜ਼ਿਆਦਾ ਅਸਰਦਾਰ ਪਾਈਆਂ ਗਈਆਂ ਹਨ। ਇਸ ਲਈ ਤੁਸੀਂ ਵੀ ਨਵੇਂ ਵੇਰੀਐਂਟ ਤੋਂ ਬਚਣ ਲਈ ਦੂਸਰੀ ਖ਼ੁਰਾਕ ਵੀ ਜ਼ਰੂਰ ਲਵੋ।