16 ਸਾਲਾ ਬ੍ਰਿਟਿਸ਼ ਸਿੱਖ ਦੇ ਕਤਲ ਮਾਮਲੇ ‘ਚ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

TeamGlobalPunjab
2 Min Read

ਲੰਦਨ: ਪੱਛਮੀ ਲੰਦਨ ਵਿਖੇ 24 ਨਵੰਬਰ ਨੂੰ 16 ਸਾਲਾ ਬ੍ਰਿਟਿਸ਼ ਸਿੱਖ ਰਿਸ਼ਮੀਤ ਸਿੰਘ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਵਲੋਂ ਲੋਕਾਂ ਨੂੰ ਇਸ ਕਤਲ ਸਬੰਧੀ ਜਾਣਕਾਰੀ ਜਨਤਕ ਕਰਨ ਦੀ ਅਪੀਲ ਕੀਤੀ ਗਈ ਹੈ।

ਪੁਲਿਸ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਹੋਵੇ ਤਾਂ ਉਹ ਮਾਮਲੇ ਦੀ ਜਾਂਚ ਵਿੱਚ ਸਹਾਇਤਾ ਲਈ ਅੱਗੇ ਆਉਣ।


ਦੱਸਣਯੋਗ ਹੈ ਕਿ ਬੁੱਧਵਾਰ ਰਾਤ ਸਾਊਥ ਹਾਲ ਦੇ ਰਾਲੇਹ ਰੋਡ ਤੋਂ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਲੰਦਨ ਐਂਬੂਲੈਂਸ ਸੇਵਾ ਦੇ ਪੈਰਾਮੈਡਿਕਸ ਨਾਲ ਮੌਕੇ ’ਤੇ ਪੁੱਜੀ। ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਵਲੋਂ ਰਿਸ਼ਮੀਤ ਸਿੰਘ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਗਈ, ਪਰ ਇਸ ਦੇ ਬਾਵਜੂਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਰਿਸ਼ਮੀਤ ’ਤੇ ਜਿਸ ਜਗ੍ਹਾ ਹਮਲਾ ਹੋਇਆ, ਉਥੇ ਨੇੜੇ ਹੀ ਉਹ ਆਪਣੀ ਦਿਵਿਆਂਗ ਮਾਂ ਨਾਲ ਰਹਿੰਦਾ ਸੀ ਤੇ ਘਰ ਦੇ ਖ਼ਰਚ ਲਈ ਉਹ ਇਕ ਦੁਕਾਨ ’ਤੇ ਪਾਰਟ-ਟਾਈਮ ਕੰਮ ਕਰਦਾ ਸੀ।

Share This Article
Leave a Comment