ਬ੍ਰਿਟੇਨ ‘ਚ ਫਸੇ ਭਾਰਤੀਆਂ ਨੂੰ ਰਾਹਤ, ਦੋ ਮਹੀਨੇ ਵਧਾਈ ਗਈ ਵੀਜ਼ਾ ਦੀ ਮਿਆਦ

TeamGlobalPunjab
1 Min Read

ਲੰਦਨ: ਬ੍ਰਿਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਉੱਥੇ ਫਸੇ ਅਣਗਿਣਤ ਭਾਰਤੀਆਂ ਸਣੇ ਸਾਰੇ ਵਿਦੇਸ਼ੀਆਂ ਦੀ ਵੀਜ਼ਾ ਮਿਆਦ ਦੋ ਮਹੀਨੇ ਵਧਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਇਹ ਸਾਰੇ ਲੋਕ ਕੋਰੋਨਾ ਵਾਇਰਸ ਦੇ ਚੱਲਦੇ ਭਾਰਤ ਸਣੇ ਵੱਖ-ਵੱਖ ਦੇਸ਼ਾਂ ਤੋਂ ਆਪਣੇ ਇੱਥੇ ਯਾਤਰਾ ਰੋਕ ਲਾਗੂ ਹੋਣ ਕਾਰਨ ਬ੍ਰਿਟੇਨ ਵਿੱਚ ਫਸ ਗਏ ਹਨ।

ਬ੍ਰਿਟੇਨ ਵਿੱਚ ਫਸੇ ਵਿਦੇਸ਼ੀਆਂ ਵਿੱਚ ਭਾਰਤੀਆਂ ਦੀ ਵੱਡੀ ਗਿਣਤੀ ਸ਼ਾਮਲ ਹੈ ਜਿਨ੍ਹਾਂ ਦੀ ਵੀਜ਼ਾ ਮਿਆਦ ਜਾ ਤਾਂ ਖ਼ਤਮ ਹੋ ਚੁੱਕੀ ਹੈ ਜਾਂ ਫਿਰ ਜਲਦ ਖ਼ਤਮ ਹੋਣ ਵਾਲੀ ਹੈ।

ਪਰ ਪ੍ਰੀਤੀ ਪਟੇਲ ਦੇ ਤਾਜ਼ਾ ਆਦੇਸ਼ਾਂ ਨਾਲ ਸਭ ਨੂੰ 31 ਮਈ ਤੱਕ ਦੀ ਰਾਹਤ ਮਿਲ ਗਈ ਹੈ। ਬ੍ਰਿਟੇਨ ਦੀ ਉੱਚ ਕੈਬਨਿਟ ਮੰਤਰੀ ਮੁਖੀ ਨੇ ਕਿਹਾ ਉਹ ਲੋਕਾਂ ਨੂੰ ਇਸ ਗੱਲ ਦੀ ਮਾਨਸਿਕ ਸ਼ਾਂਤੀ ਦੇਣਾ ਚਾਹੁੰਦੇ ਹਨ ਕਿ ਫਿਲਹਾਲ ਸਖ਼ਤ ਯਾਤਰਾ ਰੋਕ ਦੇ ਕਾਰਨ ਫੜੇ ਜਾਣ ਤੇ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਵੀਜ਼ਾ ਮਿਆਦ ਵਧਾਉਣ ਦਾ ਆਦੇਸ਼ ਉਨ੍ਹਾਂ ਸਭ ‘ਤੇ ਲਾਗੂ ਹੋਵੇਗਾ ਜਿਨ੍ਹਾਂ ਦੀ ਜਿਨ੍ਹਾਂ ਦਾ ਵੀਜ਼ਾ 24 ਜਨਵਰੀ ਤੋਂ ਬਾਅਦ ਖਤਮ ਹੋ ਰਿਹਾ ਸੀ ਅਤੇ ਜੋ ਯਾਤਰਾ ‘ਤੇ ਰੋਕ ਲੱਗਣ ਕਾਰਨ ਜਾਂ ਆਈਸੋਲੇਸ਼ਨ ਦੇ ਚੱਲਦੇ ਬ੍ਰਿਟੇਨ ਨਹੀਂ ਛੱਡ ਪਾਏ ਸਨ।

- Advertisement -

Share this Article
Leave a comment