ਲੰਦਨ: ਭਾਰਤੀ ਮੂਲ ਦੇ ਚਿਰਾਗ ਪਟੇਲ ਨਾਮ ਦੇ ਵਿਅਕਤੀ ‘ਤੇ ਬਰਤਾਨੀਆ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ 12 ਕਰੋੜ 70 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ। ਅਸਲ ‘ਚ 40 ਸਾਲਾ ਪਟੇਲ ਲਗਭਗ 6.5 ਕਰੋੜ ਰੁਪਏ ਦੀ ਕੀਮਤ ਦੀਆਂ 19 ਗੱਡੀਆਂ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ।
ਅਦਾਲਤ ਨੇ ਉਸਨੂੰ ਪਿਛਲੇ ਸਾਲ 8 ਸਾਲ ਦੀ ਸਜ਼ਾ ਵੀ ਸੁਣਾਈ ਸੀ। ਕਰਾਇਡਨ ਕਰਾਉਨ ਕੋਰਟ ਨੇ ਕਿਹਾ, ਜ਼ੁਰਮਾਨਾ ਨਾਂ ਭਰਨ ਦੀ ਹਾਲਤ ਵਿੱਚ ਉਸਨੂੰ 10 ਸਾਲ ਜੇਲ੍ਹ ਦੀ ਸਜ਼ਾ ਭੁਗਤਣੀ ਹੋਵੇਗੀ।
ਕਰਾਇਡਨ ਕਰਾਉਨ ਕੋਰਟ ਨੇ ਪਟੇਲ ਨੂੰ ਅਕਤੂਬਰ 2018 ‘ਚ 5 ਹਫ਼ਤੇ ਦੀ ਸੁਣਵਾਈ ਤੋਂ ਬਾਅਦ 8 ਸਾਲ ਦੀ ਸਜ਼ਾ ਸੁਣਾਈ ਸੀ। ਉਸ ਨੂੰ ਚੋਰੀ ਦੀ 19 ਗੱਡੀਆਂ ਰੱਖਣ ਅਤੇ 9 ਵਾਹਨਾਂ ਦੀਆਂ ਚਾਬੀਆਂ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸ ‘ਤੇ ਲਗਭਗ 50 ਲੱਖ ਰੁਪਏ ਦੀ ਅਪਰਾਧਿਕ ਜ਼ਾਇਦਾਦ ਰੱਖਣ ਦਾ ਦੋਸ਼ ਵੀ ਸਾਬਤ ਹੋਇਆ ਸੀ। ਉਸਨੇ 3 ਬੈਂਕ ਖਾਤਿਆਂ ਵਿੱਚ ਇਨ੍ਹਾਂ ਪੈਸਿਆਂ ਨੂੰ ਰੱਖਿਆ ਸੀ, ਇਸ ਮਾਮਲੇ ਵਿੱਚ ਉਸ ਨੂੰ 3 ਸਾਲ ਦੀ ਸਜ਼ਾ ਦਿੱਤੀ ਗਈ ਸੀ।
ਘਰ ਦੀ ਬੇਸਮੈਂਟ ਵਿੱਚ ਮਿਲੀਆਂ ਸੀ ਮਹਿੰਗੀ ਗੱਡੀਆਂ
ਪਟੇਲ ਨੂੰ ਜਾਂਚ ਵਿਭਾਗ ਦੇ ਅਧਿਕਾਰੀਆਂ ਨੇ ਫਰਵਰੀ 2015 ਵਿੱਚ ਉਸ ਦੇ ਘਰ ਦੀ ਬੇਸਮੈਂਟ ਵਿੱਚ 5 ਮਹਿੰਗੀ ਗੱਡੀਆਂ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਜਾਂਚ ਵਿੱਚ ਸਾਰੀ ਗੱਡੀਆਂ ਦੀ ਨੰਬਰ ਪਲੇਟ ਫਰਜ਼ੀ ਨਿੱਕਲੀ ਬਾਅਦ ਵਿੱਚ ਸਾਰੀ ਗੱਡੀਆਂ ਦੇ ਚੋਰੀ ਹੋਣ ਦੀ ਗੱਲ ਦਾ ਖੁਲਾਸਾ ਹੋਇਆ। ਇਸ ਮਾਮਲੇ ਵਿੱਚ ਉਸ ਦੇ ਖਿਲਾਫ ਅਪ੍ਰੈਲ 2017 ਵਿੱਚ ਦੋਸ਼ ਪੱਤਰ ਦਾਖਲ ਹੋਇਆ , ਜਿਸ ਦੇ ਤਹਿਤ ਅਦਾਲਤ ਨੇ ਅਕਤੂਬਰ, 2018 ਵਿੱਚ ਸਜ਼ਾ ਸੁਣਾਈ ਸੀ ।