ਨਿਊਜ਼ ਡੈਸਕ: ਬ੍ਰਿਟੇਨ ਦੇ ਹਵਾਈ ਅੱਡਿਆਂ ’ਤੇ ਹਵਾਈ ਆਵਾਜਾਈ ਕੰਟਰੋਲ ਸਿਸਟਮ ਵਿੱਚ ਆਈ ਗੜਬੜ ਨੇ ਹਜ਼ਾਰਾਂ ਯਾਤਰੀਆਂ ਦੀ ਯਾਤਰਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਤਕਨੀਕੀ ਸਮੱਸਿਆ ਕਾਰਨ 1,000 ਤੋਂ ਵੱਧ ਉਡਾਣਾਂ ਰੱਦ ਹੋਣ ਦੀ ਰਿਪੋਰਟ ਹੈ, ਜਦਕਿ ਹਜ਼ਾਰਾਂ ਯਾਤਰੀਆਂ ਨੂੰ ਕਈ ਘੰਟਿਆਂ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹਵਾਈ ਆਵਾਜਾਈ ਕੰਟਰੋਲ ਪ੍ਰਦਾਤਾ Nats ਨੇ ਸ਼ਾਮ ਤੱਕ ਸਮੱਸਿਆ ਠੀਕ ਕਰਨ ਦਾ ਦਾਅਵਾ ਕੀਤਾ ਹੈ, ਪਰ ਹਵਾਈ ਅੱਡਿਆਂ ’ਤੇ ਇਸ ਦਾ ਅਸਰ ਹਾਲੇ ਵੀ ਜਾਰੀ ਹੈ।
65 ਹਜ਼ਾਰ ਤੋਂ ਵੱਧ ਯਾਤਰੀ ਪ੍ਰਭਾਵਿਤ
ਯੂਰਪ ਦੀ ਸਭ ਤੋਂ ਵੱਡੀ ਏਅਰਲਾਈਨ Ryanair ਨੇ ਦੱਸਿਆ ਕਿ 65,000 ਤੋਂ ਵੱਧ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ। ਕੁਝ ਉਡਾਣਾਂ ਵਿੱਚ ਦੇਰੀ 8 ਘੰਟਿਆਂ ਤੱਕ ਪਹੁੰਚ ਗਈ। British Airways ਨੇ ਵੀ ਇਸ ਸਮੱਸਿਆ ਦੇ ਵੱਡੇ ‘knock-on’ ਪ੍ਰਭਾਵ ਪੈਣ ਦੀ ਚਿਤਾਵਨੀ ਦਿੱਤੀ।
Nats ਦੇ ਮੁੱਖ ਕਾਰਜਕਾਰੀ ਅਧਿਕਾਰੀ Martin Rolfe ਨੇ ਸਮੱਸਿਆ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਸਿਸਟਮ ਹੁਣ ਆਮ ਤਰੀਕੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਦੌਰਾਨ ਉਡਾਣਾਂ ਅਤੇ ਯਾਤਰੀਆਂ ਦਾ ਵੱਡਾ ਬੈਕਲਾਗ ਬਣ ਗਿਆ ਹੈ।
Heathrow ’ਤੇ Arrivals ਰੋਕੀਆਂ
London Heathrow Airport ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬਾਕੀ ਦਿਨ ਲਈ ਆਉਣ ਵਾਲੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ, ਜਦਕਿ ਰਵਾਨਗੀ ਵਾਲੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ। ਹਵਾਈ ਅੱਡੇ ਨੇ ਯਾਤਰੀਆਂ ਨੂੰ ਆਪਣੀ ਏਅਰਲਾਈਨ ਨਾਲ ਉਡਾਣ ਦੀ ਤਾਜ਼ਾ ਸਥਿਤੀ ਚੈੱਕ ਕਰਨ ਦੀ ਸਲਾਹ ਦਿੱਤੀ ਹੈ।
Bristol Airport ਨੇ ਦੱਸਿਆ ਕਿ ਉਡਾਣਾਂ ਮੁੜ ਆਉਣ ਅਤੇ ਜਾਣ ਲੱਗ ਪਈਆਂ ਹਨ, ਪਰ ਵਿਘਨ ਅਗਲੇ ਦਿਨ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਹੋਰ Airports ’ਤੇ ਵੀ ਅਸਰ
Manchester ਅਤੇ East Midlands Airports ਨੇ ਕਿਹਾ ਕਿ ਬੁੱਧਵਾਰ ਨੂੰ ਪੂਰਾ ਫਲਾਈਟ ਸ਼ਡਿਊਲ ਚਲਾਉਣ ਦੀ ਉਮੀਦ ਹੈ। ਇਸ ਦੇ ਬਾਵਜੂਦ ਦਿਨ ਦੇ ਬਾਕੀ ਸਮੇਂ ਵਿੱਚ ਵਿਘਨ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।
FlightRadar ਮੁਤਾਬਕ ਪੂਰੇ UK ਦੇ ਹਵਾਈ ਅੱਡਿਆਂ ’ਤੇ 1,000 ਤੋਂ ਵੱਧ ਉਡਾਣਾਂ ਰੱਦ ਹੋਈਆਂ ਹਨ।
Nats ਨੇ ਕਿਹਾ—ਸਿਸਟਮ ‘ਫਿਟ ਫਾਰ ਪਰਪਜ਼’
Nats ਦੇ CEO Martin Rolfe ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਸਿਸਟਮ ਇਸ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਮਰੱਥ ਹਨ। ਉਨ੍ਹਾਂ ਦੱਸਿਆ ਕਿ ਗੜਬੜ ਕਰੀਬ ਛੇ ਘੰਟਿਆਂ ਤੱਕ ਰਹੀ ਹੋ ਸਕਦੀ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੁੱਖ ਧਿਆਨ ਉਡਾਣਾਂ ਅਤੇ ਯਾਤਰੀਆਂ ਦੀ ਸਥਿਤੀ ਆਮ ਕਰਨ ’ਤੇ ਹੈ।

