ਸੈਨ ਫਰਾਂਸਿਸਕੋ: ਦਿੱਗਜ ਅਮਰੀਕੀ ਰਾਈਡ ਕੰਪਨੀ ਉਬਰ (Uber) ਨੂੰ ਅਮਰੀਕਾ ‘ਚ ਸਾਲ 2017 ਅਤੇ 2018 ਦੇ ਵਿੱਚ ਯੋਨ ਸ਼ੋਸ਼ਣ ਦੀਆਂ ਲਗਭਗ 6,000 ਸ਼ਿਕਾਇਤਾਂ ਮਿਲੀਆਂ ਹਨ।
ਰਿਪੋਰਟਾਂ ਮੁਤਾਬਕ ਇਨ੍ਹਾਂ ‘ਚੋਂ 450 ਤੋਂ ਜ਼ਿਆਦਾ ਮਾਮਲੇ ਬਲਾਤਕਾਰ ਦੇ ਹਨ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੂੰ ਸਾਲ 2017 ਅਤੇ 2018 ਵਿੱਚ ਰੇਪ ਦੀਆਂ 464 ਸ਼ਿਕਾਇਤਾਂ ਅਤੇ ਬਲਾਤਕਾਰ ਦੀ ਕੋਸ਼ਿਸ਼ ਦੀਆਂ 587 ਸ਼ਿਕਾਇਤਾਂ ਮਿਲੀਆਂ ।
ਅਮਰੀਕਾ ਦੀ ਰਾਈਡ ਸ਼ੇਅਰਿੰਗ ਕੰਪਨੀ ਨੇ ਵੀਰਵਾਰ ਨੂੰ ਉਕਤ ਅੰਕੜੇ ਜਾਰੀ ਕੀਤੇ। ਰਿਪੋਰਟ ਵਿੱਚ ਦੋ ਸਾਲ ਦੌਰਾਨ ਕੰਪਨੀ ਨਾਲ ਜੁੜੇ 19 ਜਾਨਲੇਵਾ ਮਾਮਲਿਆਂ ਦਾ ਵੀ ਖੁਲਾਸਾ ਹੋਇਆ ਹੈ।
ਦੁਨੀਆਭਰ ਵਿੱਚ ਔਰਤਾਂ ਦੇ ਸ਼ੋਸ਼ਣ ਦੀ ਵੱਧ ਰਹੀ ਸ਼ਿਕਾਇਤਾਂ ਨੂੰ ਵੇਖਦੇ ਹੋਏ ਉਬਰ ਅਤੇ ਉਸਦੀ ਵਿਰੋਧੀ ਕੰਪਨੀ ‘ਲਿਫਟ’ ‘ਤੇ ਲਗਾਤਾਰ ਇਨ੍ਹਾਂ ਦਾ ਹੱਲ੍ਹ ਕੱਢਣ ਦਾ ਦਬਾਅ ਬਣਾਇਆ ਜਾ ਰਿਹਾ ਹੈ ।
- Advertisement -
ਰਿਪੋਰਟ ਦੇ ਮੁਤਾਬਕ , ਸਾਲ 2017 ਵਿੱਚ ਜਾਨਲੇਵਾ ਹਮਲੇ ਦੇ 10 ਅਤੇ 2018 ਵਿੱਚ 09 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚ ਮਾਰੇ ਗਏ ਲੋਕਾਂ ਵਿੱਚ ਅੱਠ ਸਵਾਰੀਆਂ , ਸੱਤ ਚਾਲਕ ਅਤੇ ਚਾਰ ਤੀਜੇ ਪੱਖ ਲੋਕ ਸਨ ।
ਇਸ ਤੋਂ ਪਹਿਲਾਂ ਆਈ ਮੀਡਿਆ ਰਿਪੋਰਟ ਦੇ ਮੁਤਾਬਕ , ਕੁੱਝ ਹੀ ਦਿਨ ਪਹਿਲਾਂ ਉਬਰ ਨੇ ਭਾਰਤ ਵਿੱਚ ਆਪਣੇ ਗਾਹਕਾਂ ਲਈ ਇੱਕ ਨਵਾਂ ਫੀਚਰ Safety Helpline ਲਾਂਚ ਕੀਤਾ ਸੀ । ਕੰਪਨੀ ਨੇ ਇਸ ਦੇ ਜ਼ਰੀਏ ਆਪਣੇ ਗਾਹਕਾਂ ਨੂੰ ਸੁਰੱਖਿਆ ਉਪਲੱਬਧ ਕਰਵਾਉਣ ਦੀ ਗੱਲ ਕਹੀ ਸੀ।
ਕੰਪਨੀ ਨੇ ਇਸ ਸਾਲ ਮਾਰਚ ਵਿੱਚ ਚੰਡੀਗੜ੍ਹ ਵਿੱਚ ਇਸ ਫੀਚਰ ਦਾ ਪਹਿਲਾ ਪ੍ਰੋਗਰਾਮ ਚਲਾਇਆ ਸੀ । ਹੁਣ ਇਹ ਫੀਚਰ ਪੂਰੇ ਭਾਰਤ ਵਿੱਚ ਉਪਲੱਬਧ ਹੋ ਗਿਆ ਹੈ ।