ਵਾਸ਼ਿੰਗਟਨ: ਅਮਰੀਕਾ ਵਿਚ ਵੀਰਵਾਰ ਨੂੰ ਲਾਸ਼ਾਂ ਦੇ ਢੇਰ ਲੱਗ ਗਏ ਜਦੋਂ ਕੋਰੋਨਾ ਵਾਇਰਸ 24 ਘੰਟੇ ਦੌਰਾਨ 4500 ਮਰੀਜ਼ਾਂ ਨੂੰ ਖਾ ਗਿਆ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਕਰੋਨਾ ਵਾਇਰਸ ਨਾਲ ਇਕ ਦਿਨ ਵਿਚ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।
ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਅਮਰੀਕਾ ਵਿਚ 4591 ਮੌਤਾਂ ਹੋਈਆਂ। ਇਹ ਅੰਕੜਾ ਬੁੱਧਵਾਰ ਦੇ ਮੁਕਾਬਲੇ ਲਗਭਗ ਦੁੱਗਣਾ ਹੈ। ਹੁਣ ਤੱਕ ਅਮਰੀਕਾ ਵਿਚ 6 ਲੱਖ 71 ਹਜ਼ਾਰ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਕੱਲੇ ਨਿਊ ਯਾਰਕ ਸ਼ਹਿਰ ਵਿਚ 2.26 ਲੱਖ ਮਰੀਜ਼ ਸਾਹਮਣੇ ਆ ਚੁੱਕੇ ਹਨ।
ਨਿਊ ਜਰਸੀ ਵਿਚ 3500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 75 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ ਦੇ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਮੁਤਾਬਕ ਕੋਰੋਨਾ ਵਾਇਰਸ ਦੇ ਲਪੇਟ ਵਿਚ ਆਏ ਮਰੀਜ਼ਾਂ ਵਿਚੋਂ 4 ਫ਼ੀਸਦੀ ਏਸ਼ੀਆਈ ਮੂਲ ਦੇ ਹਨ ਜਦਕਿ 30 ਫ਼ੀਸਦੀ ਅਫ਼ਰੀਕੀ ਨਾਗਰਿਕ ਹਨ।