ਅਮਰੀਕਾ ਦੇ ਨਵੇਂ ਪਾਸਪੋਰਟਾਂ ’ਚ ਹੁਣ ਨਹੀਂ ਹੋਵੇਗਾ ਮੇਲ-ਫ਼ੀਮੇਲ ਦਾ ਵਿਕਲਪ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਨਵੇਂ ਬਣਨ ਵਾਲੇ ਪਾਸਪੋਰਟਾਂ ‘ਚ ਲਿੰਗ ਦੀ ਪਛਾਣ ਵਾਲੀ ਥਾਂ ‘ਤੇ ਹੁਣ ਮੇਲ-ਫੀਮੇਲ ਦੇ ਨਾਲ ਐਕਸ ਦਾ ਵੀ ਵਿਕਲਪ ਹੋਵੇਗਾ। ਇਹ ਪ੍ਰਕਿਰਿਆ 11 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ ਹੁਣ ਅਮਰੀਕੀ ਨਾਗਰਿਕ ਆਪਣੀ ਮਰਜ਼ੀ ਮੁਤਾਬਕ ਇਹ ਸਹੂਲਤ ਲੈ ਸਕਦੇ ਹਨ।

ਬੀਤੇ ਸਾਲ ਕੋਲੋਰਾਡੋ ਦੇ ਇੱਕ ਟ੍ਰਾਂਸਜੈਂਡਰ ਵੱਲੋਂ ਮੁਕੱਦਮਾ ਦਾਇਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਵਿਦੇਸ਼ ਵਿਭਾਗ ਨੇ ਲਿੰਗ ਪਛਾਣ ਵਾਲੇ ਪਾਸਪੋਰਟ ਬਣਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਹੁਣ ਅਮਰੀਕੀ ਨਾਗਰਿਕ ਚਾਹੁਣ ਤਾਂ ਆਪਣੇ ਪਾਸਪੋਰਟ ’ਤੇ ਮੇਲ ਜਾਂ ਫ਼ੀਮੇਲ ਲਿਖਵਾ ਸਕਦੇ ਹਨ ਨਹੀਂ ਤਾਂ ਐਕਸ ਲਿਖਿਆ ਹੋਵੇਗਾ।

ਅਮਰੀਕਾ ਦਾ ਵਿਦੇਸ਼ ਵਿਭਾਗ, ਪਹਿਲੀ ਫ਼ੈਡਰਲ ਏਜੰਸੀ ਬਣ ਗਿਆ ਹੈ, ਜਿਸ ਵੱਲੋਂ ਜਾਰੀ ਦਸਤਾਵੇਜ਼ਾਂ ‘ਚ ਲਿੰਗ ਦੀ ਪਛਾਣ ਜ਼ਾਹਰ ਨਹੀਂ ਕੀਤੀ ਜਾਵੇਗਾ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਸਮਲਿੰਗੀ ਸਮਾਜ ਨਾਲ ਗੱਲਬਾਤ ਤੋਂ ਬਾਅਦ ਮੁਹੱਈਆ ਅੰਕੜਿਆਂ, ਮੁਲਕ ਦੇ ਆਮ ਲੋਕਾਂ ਤੋਂ ਮਿਲੀ ਰਾਏ ਦੇ ਆਧਾਰ ‘ਤੇ ਵਿਦੇਸ਼ ਵਿਭਾਗ ਜੇਂਡਰ ਐਕਸ ਵਾਲੇ ਪਾਸਪੋਰਟ ਜਾਰੀ ਕਰਨ ਲਈ ਸਹਿਮਤ ਹੋ ਗਏ।

- Advertisement -

ਇਸ ਤੋਂ ਇਲਾਵਾ ਪਾਸਪੋਰਟ ਤੋਂ ਬਾਅਦ ਅਮਰੀਕਾ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਹੋਰ ਸਰਕਾਰੀ ਦਸਤਾਵੇਜ਼ਾਂ ‘ਚ ਵੀ ਅਗਲੇ ਸਾਲ ਤੋਂ ਜੈਂਡਰ ਦੀ ਥਾਂ ਐਕਸ ਲਿਖਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪਾਸਪੋਰਟ ਤੋਂ ਮੇਲ-ਫੀਮੇਲ ਦਾ ਵਿਕਲਪ ਹਟਵਾਉਣ ‘ਚ ਅਹਿਮ ਯੋਗਦਾਨ ਪਾਉਣ ਵਾਲਾ ਡਾਨਾ ਜ਼ਿਮ (Dana Alix Zzyym) ਨੇ ਕਿਹਾ ਕਿ ਸਾਰੇ ਇੰਟਰਸੈਕਸ ਅਤੇ ਨੌਨਬਾਇਨਰੀ ਲੋਕਾਂ ਲਈ ਇਹ ਇੱਕ ਨਵੇਂ ਪੜਾਅ ਦੀ ਸ਼ੁਰੁਆਤ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment