ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਹਮਲਾ ਹੈਰਿਸ ਨੇ ਅਪੀਲ ਕੀਤੀ ਹੈ ਕਿ ਸੈਨੇਟ (Senate), ਜੌਨ ਲੁਈਸ ਵੋਟਿੰਗ ਰਾਈਟਸ ਐਡਵਾਂਸਮੈਂਟ ਐਕਟ (The John Lewis Voting Rights Advancement Act of 2021) ਨੂੰ ਜਲਦ ਪਾਸ ਕਰੇ।
ਇਸ ਬਾਰੇ ਆਪਣੇ ਟਵਿੱਟਰ ਹੈਂਡਲ ‘ਤੇ ਬਿਆਨ ਜਾਰੀ ਕਰਦਿਆਂ ਵਾਇਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਕਿਹਾ ਹੈ ਇਹ ਕਾਨੂੰਨ ਸਭ ਨੂੰ ਸਮਾਨਤਾ ਦਾ ਅਧਿਕਾਰ ਪ੍ਰਦਾਨ ਕਰੇਗਾ।
ਹੈਰਿਸ ਨੇ ਕਿਹਾ,”ਅੱਜ ਤੋਂ 58 ਸਾਲ ਪਹਿਲਾਂ, ਲੱਖਾਂ ਅਮਰੀਕੀਆਂ ਨੇ ਸਮਾਨਤਾ, ਆਜ਼ਾਦੀ ਅਤੇ ਨਿਆਂ ਦੇ ਨਾਂ ‘ਤੇ ਵਾਸ਼ਿੰਗਟਨ ਉੱਤੇ ਮਾਰਚ ਕੀਤਾ ਸੀ । ਅੱਜ, ਅਸੀਂ ਵੋਟ ਦੇ ਅਧਿਕਾਰ ਦੀ ਲੜਾਈ ਜਾਰੀ ਰੱਖਦੇ ਹਾਂ । ਸੈਨੇਟ ਨੂੰ ਲੋਕਾਂ ਲਈ ਐਕਟ ਅਤੇ ਜੌਨ ਲੁਈਸ ਵੋਟਿੰਗ ਰਾਈਟਸ ਐਡਵਾਂਸਮੈਂਟ ਐਕਟ ਪਾਸ ਕਰਨਾ ਚਾਹੀਦਾ ਹੈ।”
58 years ago today, hundreds of thousands of Americans marched on Washington in the name of equality, freedom, and justice. Today, we continue to fight for the right to vote. The Senate must pass the For the People Act and the John Lewis Voting Rights Advancement Act. pic.twitter.com/5PzPLkvfVH
— Vice President Kamala Harris (@VP) August 28, 2021
ਦੱਸਣਯੋਗ ਹੈ ਕਿ ਜੌਨ ਲੁਈਸ ਵੋਟਿੰਗ ਰਾਈਟਸ ਐਡਵਾਂਸਮੈਂਟ ਐਕਟ ਨੂੰ 117 ਵੀਂ ਕਾਂਗਰਸ ਵਿੱਚ ਦੁਬਾਰਾ ਪੇਸ਼ ਕੀਤਾ ਗਿਆ ਸੀ। ਇਸਦਾ ਨਾਮ ਜੌਰਜੀਆ ਦੇ ਮਰਹੂਮ ਪ੍ਰਤੀਨਿਧੀ ਅਤੇ ਵੋਟਿੰਗ ਅਧਿਕਾਰ ਕਾਰਕੁਨ ਜੌਨ ਲੁਈਸ ਦੇ ਨਾਮ ਤੇ ਰੱਖਿਆ ਗਿਆ ਹੈ।
24 ਅਗਸਤ, 2021 ਨੂੰ, ਯੂਐਸ ਪ੍ਰਤੀਨਿਧੀ ਸਭਾ ਨੇ ਆਖਰਕਾਰ ਇਸ ਬਿੱਲ ਨੂੰ 219-212 ਦੇ ਫਰਕ ਨਾਲ ਪਾਸ ਕਰ ਦਿੱਤਾ। ਹਾਲਾਂਕਿ ਰਾਸ਼ਟਰਪਤੀ Joe Biden ਨੂੰ ਕਾਨੂੰਨ ਤੇ ਹਸਤਾਖਰ ਕੀਤੇ ਜਾਣ ਤੋਂ ਪਹਿਲਾਂ ਇਸਨੂੰ ਅਮਰੀਕੀ ਸੈਨੇਟ ਦੁਆਰਾ ਮਨਜ਼ੂਰੀ ਦੀ ਲੋੜ ਹੈ।