ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਸਾਰੇ 50 ਸੂਬਿਆਂ ਵਿਚ ਹਾਈ ਅਲਰਟ ਕੀਤਾ ਗਿਆ ਹੈ। ਬਾਈਡਨ ਬੁਧਵਾਰ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ।
ਉਥੇ ਹੀ ਵਾਸ਼ਿੰਗਟਨ ਡੀਸੀ ‘ਚ ਰਾਸ਼ਟਰੀ ਗਾਰਡ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸਦੇ ਨਾਲ ਹੀ ਖੁਫ਼ੀਆ ਬਿਉਰੋ ਵੱਲੋਂ ਚਿਤਾਵਨੀ ਜਾਰੀ ਕੀਤੀ ਹੈ ਕਿ ਟਰੰਪ ਸਮਰਥਕ ਬਾਈਡਨ ਦੇ ਸਹੁੰ ਚੁੱਕ ਸਮਾਗਮ ‘ਚ ਵਿਘਨ ਨਾ ਪਾਉਣ।
ਰਿਪੋਰਟਾਂ ਮੁਤਾਬਕ ਬੀਤੇ ਕੁੱਝ ਦਿਨ ਤੋਂ ਸੁਰੱਖਿਆ ਏਜੰਸੀਆਂ ਨੂੰ ਸੂਚਨਾਵਾਂ ਮਿਲ ਰਹੀਆਂ ਹਨ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹਿੰਸਾ ਹੋ ਸਕਦੀ ਹੈ। ਹਜ਼ਾਰਾਂ ਪੁਲਿਸ ਕਰਮੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਕਰਮੀਆਂ ਦੇ ਨਾਲ – ਨਾਲ ਰਾਸ਼ਟਰੀ ਗਾਰਡ ਦੇ 25,000 ਤੋਂ ਜ਼ਿਆਦਾ ਜਵਾਨਾਂ ਨੂੰ ਇੱਥੇ ਤਾਇਨਾਤ ਕੀਤਾ ਗਿਆ ਹੈ।
ਦੂਜੇ ਪਾਸੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਪ੍ਰਸ਼ਾਸਨਿਕ ਕਾਰਜ ਵਿਗਿਆਨੀ ਤਰੀਕੇ ਨਾਲ ਹੋਵੇਗਾ। ਬਾਈਡਨ ਨੇ ਕਿਹਾ ਕਿ ਮੇਰੇ ਪ੍ਰਸ਼ਾਸਨ ਵਿਚ ਵਿਗਿਆਨ ਤਰੀਕੇ ਨਾਲ ਕੰਮ ਹੋਣਗੇ। ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਚਿੰਤਾ ਜਤਾਈ।