ਟਰੰਪ ਨੇ ਕੋਰੋਨਾ ਵਾਇਰਸ ਸੰਕਟ ਦੌਰਾਨ ਕਿਸਾਨਾਂ ਲਈ 19 ਅਰਬ ਡਾਲਰ ਦੇ ਪੈਕੇਜ ਦਾ ਕੀਤਾ ਐਲਾਨ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਸੰਕਟ ਕਾਰਨ ਕਿਸਾਨਾਂ ਲਈ 19 ਅਰਬ ਡਾਲਰ ਦੇ ਬੇਲ ਆਉਟ ਪੈਕੇਜ ਦਾ ਐਲਾਨ ਕੀਤਾ ਹੈ।

ਟਰੰਪ ਨੇ ਦੱਸਿਆ ਕਿ ਇਸ ਰਾਹਤ ਪੈਕੇਜ ਦੇ ਤਹਿਤ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਕੁੱਲ 16 ਅਰਬ ਡਾਲਰ ਦੀ ਮਦਦ ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਕਿਸਾਨਾਂ ਤੇ ਪਸ਼ੂ ਪਾਲਕਾਂ ਤੋਂ ਮੀਟ, ਡੇਅਰੀ ਉਤਪਾਦ ਤੇ ਹੋਰ ਖਾਣ ਵਾਲੇ ਪਦਾਰਥਾਂ ਦੀ ਖਰੀਦ ਲਈ ਤਿੰਨ ਅਰਬ ਡਾਲਰ ਖਰਚ ਕਰੇਗੀ।

ਕਿਸਾਨ ਵਿਭਾਗ ਨੂੰ ਮਦਦ ਲਈ ਜੁਲਾਈ ਚ 14 ਅਰਬ ਡਾਲਰ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਵਾਈ ਜਾਵੇਗੀ। ਟਰੰਪ ਨੇ ਕਿਹਾ ਕਿ ਇਸ ਨਾਲ ਸਾਡੇ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਮਦਦ ਮਿਲੇਗੀ। ਡੋਨਾਲਡ ਟਰੰਪ ਦੀ ਸਰਕਾਰ ਪਿਛਲੇ ਦੋ ਸਾਲ ‘ਚ ਕਿਸਾਨ ਵਪਾਰ ਲਈ 28 ਅਰਬ ਡਾਲਰ ਦਾ ਬੇਲ ਆਉਟ ਪੈਕੇਜ ਦੇ ਚੁੱਕੀ ਹੈ।

Share This Article
Leave a Comment