ਦੇਸ਼ ਦੇ ਦੋ ਤਿਹਾਈ ਲੋਕ ਹੋਏ ਕੋਰੋਨਾ ਇਨਫੈਕਟਿਡ ; ਸੀਰੋ ਸਰਵੇ ’ਚ ਖੁਲਾਸਾ

TeamGlobalPunjab
1 Min Read

ਨਵੀਂ ਦਿੱਲੀ : ਦੇਸ਼ ’ਚ ਕੀਤੇ ਗਏ ਸੀਰੋਲੌਜਿਕਲ ਸਰਵੇ ’ਚ 67.6 ਫ਼ੀਸਦੀ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਇੰਨੇ ਫੀਸਦੀ ਲੋਕ ਪਹਿਲਾਂ ਕੋਰੋਨਾ ਇਨਫੈਕਸ਼ਨ ਦੀ ਲਪੇਟ ’ਚ ਆ ਚੁੱਕੇ ਹਨ ਤੇ ਇਨ੍ਹਾਂ ਦੇ ਸਰੀਰ ’ਚ ਕੋਵਿਡ-19 ਖ਼ਿਲਾਫ਼ ਐਂਟੀਬਾਡੀ ਵਿਕਸਿਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ’ਚ ਕਰਵਾਏ ਗਏ ਸੀਰੋ ਸਰਵੇ ’ਚ 67.6 ਫ਼ੀਸਦੀ ਲੋਕ ਪਾਜ਼ੇਟਿਵ ਪਾਏ ਗਏ ਹਨ। ਇਹ ਸਰਵੇ ਜੂਨ-ਜੁਲਾਈ ’ਚ 21 ਸੂਬਿਆਂ ’ਚ 70 ਜ਼ਿਲ੍ਹਿਆਂ ’ਚ ਕਰਵਾਇਆ ਗਿਆ ਹੈ।

 

 

- Advertisement -

28,975 ਲੋਕਾਂ ’ਤੇ ਕੀਤੇ ਗਏ ਇਸ ਸਰਵੇ ’ਚ 6 ਤੋਂ 17 ਸਾਲ ਦੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਸਰਵੇ ’ਚ ਸ਼ਾਮਲ 67.6 ਫ਼ੀਸਦੀ ਲੋਕਾਂ ’ਚ ਕੋਰੋਨਾ ਐਂਟਬਾਡੀ (Covid Antibody) ਮਿਲੀ ਹੈ ਭਾਵ ਇਹ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ।

ਆਈਸੀਐੱਮਆਰ ਮਹਾ ਨਿਰਦੇਸ਼ਕ ਡਾ. ਬਲਰਾਮ ਭਾਰਗਵ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਸੀਰੋ ਸਰਵੇ ਦਾ ਚੌਥਾ ਪੜਾਅ ਜੂਨ-ਜੁਲਾਈ ’ਚ 21 ਸੂਬਿਆਂ ਦੇ 70 ਜ਼ਿਲ੍ਹਿਆਂ ’ਚ ਕਰਵਾਇਆ ਗਿਆ ਹੈ। ਇਸ ’ਚ 6-17 ਸਾਲ ਦੀ ਉਮਰ ਦੇ ਬੱਚੇ ਸ਼ਾਮਲ ਸਨ।

Share this Article
Leave a comment