ਕੋਰੋਨਾ ਵਾਇਰਸ ਨੇ ਭਾਰਤ ‘ਚ ਦਿੱਤੀ ਦਸਤਕ ! 2 ਨੂੰ ਮੁੰਬਈ ਹਸਪਤਾਲ ਕਰਾਇਆ ਗਿਆ ਭਰਤੀ

TeamGlobalPunjab
2 Min Read

ਮੁੰਬਈ ਵਿੱਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਹਨ ਦੋਵਾਂ ਨੂੰ ਕਸਤੂਰਬਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਫਿਲਹਾਲ, ਉਨ੍ਹਾਂ ਦੀ ਜਾਂਚ ਕਰਾਈ ਜਾ ਰਹੀ ਹੈ। ਇਸ ਵਿੱਚ ਕੋਰੋਨਾ ਵਾਇਰਸ ਕਾਰਨ ਚੀਨ ‘ਚ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 830 ਲੋਕ ਚਪੇਟ ‘ਚ ਆ ਗਏ ਹਨ। ਵੁਹਾਨ ਸਣੇ 9 ਸ਼ਹਿਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਦੱਸਣਯੋਗ ਹੈ ਕਿ ਵੁਹਾਨ ਵਿੱਚ 700 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਪੜਾਈ ਕਰਦੇ ਹਨ।

ਜਾਣਕਾਰੀ ਮੁਤਾਬਕ ਚੀਨ ਤੋਂ ਆਏ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੋਵਾਂ ਮਰੀਜਾਂ ਨੂੰ ਕਸਤੂਰਬਾ ਹਸਪਤਾਲ ਵਿੱਚ ਵੱਖਰੇ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਕਸਤੂਰਬਾ ਹਸਪਤਾਲ ਦੇ ਸਿਹਤ ਅਧਿਕਾਰੀਆਂ ਮੁਤਾਬਕ ਦੋਵਾਂ ਮਰੀਜਾਂ ‘ਚ ਹਲਕੇ ਸਰਦੀ – ਜੁਕਾਮ ਦੇ ਲੱਛਣ ਦੇਖੇ ਗਏ ਹਨ। ਫਿਲਹਾਲ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਇਸ ਵਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦਰਅਸਲ ਚੀਨ ਵਿੱਚ ਕੋਰੋਨਾ ਵਾਇਰਸ ਫੈਲਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਹੈ। ਇਸ ਦੇ ਚਲਦੇ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹੀ ਨਹੀਂ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਲੈ ਕੇ ਸਾਵਧਾਨੀ ਵਰਤਦੇ ਹੋਏ ਬੀਐੱਮਸੀ ਨੇ ਚਿੰਚਪੋਕਲੀ ਦੇ ਕਸਤੂਰਬਾ ਹਸਪਤਾਲ ਨੂੰ ਖਾਸ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਾਰੇ ਡਾਕਟਰਾਂ ਨੂੰ ਹਦਾਇਤ ਦਿੱਤੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਲੱਛਣ ਵਾਲੇ ਲੋਕ ਜੇਕਰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਜ਼ਰ ਆਉਂਦੇ ਹਨ ਤਾਂ ਬਿਨਾਂ ਦੇਰੀ ਕੀਤੇ ਇਨ੍ਹਾਂ ਨੂੰ ਵਾਰਡ ਵਿੱਚ ਭੇਜ ਦਿੱਤਾ ਜਾਵੇ।

Share this Article
Leave a comment