ਟੋਰਾਂਟੋ ਵੈਸਟਰਨ ਹਸਪਤਾਲ ਵਿੱਚ ਕਰੋਨਾਵਾਇਰਸ ਆਊਟਬ੍ਰੇਕ ਹੋਣ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਹੋਰ ਮਰੀਜ਼ ਤੇ ਸਟਾਫ ਕੋਵਿਡ-19 ਪਾਜੀਟਿਵ ਪਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 19 ਮਰੀਜ਼ ਤੇ 46 ਅਮਲਾ ਮੈਂਬਰ ਕਰੋਨਾਵਾਇਰਸ ਪਾਜ਼ੀਟਿਵ ਆਏ ਹਨ। ਅਧਿਕਾਰੀਆਂ ਨੇ ਇਹ ਵੀ ਆਖਿਆ ਕਿ ਹਸਪਤਾਲ ਦੀਆਂ ਚਾਰ ਯੂਨਿਟਾਂ ਵੀ ਪ੍ਰਭਾਵਿਤ ਹਨ, ਇਨ੍ਹਾਂ ਵਿੱਚੋਂ ਦੋ ਉਨ੍ਹਾਂ ਵਿਅਕਤੀਆਂ ਦਾ ਇਲਾਜ ਕਰ ਰਹੀਆਂ ਹਨ ਜਿਹੜੇ ਕਰੋਨਾਵਾਇਰਸ ਦੀ ਚਪੇਟ ਵਿੱਚ ਆਏ ਹੋਏ ਹਨ। ਇਨ੍ਹਾਂ ਯੂਨਿਟਸ ਵਿੱਚ ਹੁਣ ਹੋਰ ਵਿਅਕਤੀਆਂ ਨੂੰ ਦਾਖਲ ਨਹੀਂ ਕੀਤਾ ਜਾ ਰਿਹਾ ਤੇ ਇਨ੍ਹਾਂ ਦੀ ਵਾਰੀ ਵਾਰੀ ਸਾਫ ਸਫਾਈ ਕੀਤੀ ਜਾ ਰਹੀ ਹੈ। ਟੋਰਾਂਟੋ ਵੈਸਟਰਨ ਹਸਪਤਾਲ ਵੀ ਉਨ੍ਹਾਂ ਹਸਪਤਾਲਾਂ ਵਿੱਚੋਂ ਇੱਕ ਹੈ ਜਿਹੜਾ ਵਾਇਰਸ ਦੀ ਜਕੜ ਵਿੱਚ ਆਏ ਵਿਅਕਤੀਆਂ ਦਾ ਇਲਾਜ ਕਰ ਰਹੇ ਹਨ। ਇਥੇ ਅਸੈਸਮੈਂਟ ਸੈਂਟਰ ਵੀ ਹੈ।