ਚੰਡੀਗੜ੍ਹ – ਪੰਜਾਬ ਪੁਲਿਸ ਵਿਭਾਗ ਚ ਫਰਜ਼ੀ ਪ੍ਰਮੋਸ਼ਨ ਦੀ ਲਿਸਟ ਜਾਰੀ ਕਰਨ ਦੇ ਮਾਮਲੇ ‘ਚ ਦੋ ਹੋਰ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ ।
ਜਾਣਕਾਰੀ ਮੁਤਾਬਕ ਮੋਹਾਲੀ ਚ ਤੈਨਾਤ ਇਕ ਸਬ ਇੰਸਪੈਕਟਰ ਤੇ ਇੱਕ ਇੰਸਪੈਕਟਰ ਸਤਵੰਤ ਨੂੰ ਚੰਡੀਗਡ਼੍ਹ ਪੁਲਿਸ ਨੇ ਹਿਰਾਸਤ ‘ਚ ਲਿਆ ਹੈ ।
ਇਸ ਤੋਂ ਪਹਿਲਾਂ ਇਸ ਮਾਮਲੇ ਚ ਡੀਜੀਪੀ ਦੇ ਦਫ਼ਤਰ ਵਿੱਚ ਤੈਨਾਤ ਤਿੰਨ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਹੋਈ ਸੀ । ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 3 ਥਾਣੇ ਚ ਦਰਜ ਕੀਤਾ ਗਿਆ ਹੈ । ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਲਈ ਐਸਆਈਟੀ ਬਣਾਈ ਗਈ ਹੈ ।