ਤਲਵੰਡੀ ਸਾਬੋ: ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਦਿਨੋ ਦਿਨ ਖ਼ਰਾਬ ਹੁੰਦੀ ਜਾ ਰਹੀ ਅਤੇ ਦਿਨ-ਦਿਹਾੜੇ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਹੁਣ ਤਾਜ਼ਾ ਮਾਮਲਾ ਸਹਾਮਣੇ ਆਇਆ ਹੈ ਤਲਵੰਡੀ ਸਾਬੋ ਦੀ ਪ੍ਰੋਫੈਸਰ ਕਲੋਨੀ ਦੇ ਵਿੱਚੋਂ ਦੋ ਨਾਬਾਲਗ ਲੜਕੀਆਂ ਲਾਪਤਾ ਹੋ ਗਈਆਂ। ਦੋਵੇਂ ਕੁੜੀਆਂ ਦਿਨ ਦਿਹਾੜੇ ਘਰ ਤੋਂ ਖਾਣ ਪੀਣ ਦਾ ਸਮਾਨ ਲੈਣ ਲਈ ਦੁਕਾਨ ਤੇ ਹੀ ਗਈਆਂ ਸਨ ਕਿ ਗਾਇਬ ਹੋ ਗਈਆਂ, ਮੁੜ ਕੇ ਘਰ ਵਾਪਸ ਨਹੀਂ ਆਈਆਂ। ਜਿਸ ਤੋਂ ਬਾਅਦ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨਹੀਂ ਮਿਲੀਆਂ। ਜਿਸ ਕਾਰਨ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।
ਹਲਾਂਕਿ ਇਸ ਸਬੰਧੀ ਕੁੜੀਆਂ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਪਰ ਪੁਲਿਸ ਇੱਕ ਵਾਰ ਘਰ ਜਰੂਰ ਆਈ ਪਰ ਮੁੜ ਕੇ ਪੀੜਤਾਂ ਦੀ ਕੋਈ ਵੀ ਸਾਰ ਨਹੀਂ ਲਈ। ਇਸ ਸਬੰਧੀ ਪੀੜਤ ਮਾਪਿਆਂ ਨੇ ਦੱਸਿਆ ਕਿ ਸਾਡੀਆਂ ਲੜਕੀਆਂ ਸੱਤਵੀਂ ਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾ ਹਨ ਅਤੇ ਉਹ ਘਰੋਂ ਖਾਣ ਪੀਣ ਦਾ ਸਮਾਨ ਲੈਣ ਲਈ ਥੋੜੀ ਦੂਰ ਪੈਂਦੀ ਦੁਕਾਨ ਤੇ ਹੀ ਗਈਆਂ ਸਨ, ਪਰ ਮੁੜ ਕੇ ਵਾਪਸ ਨਹੀਂ ਆਈਆਂ, ਤੇ ਉਨ੍ਹਾਂ ਨੂੰ ਸ਼ੱਕ ਕਿ ਕਿਸੇ ਨੇ ਉਹਨਾਂ ਨੂੰ ਕਿਡਨੈਪ ਕਰ ਲਿਆ ਹੈ।
ਇਸ ਸਬੰਧੀ ਤਲਵੰਡੀ ਸਾਬੋ ਦੇ ਪੁਲਿਸ ਅਧਿਕਾਰੀ ਨੇ ਲੜਕੀਆਂ ਦੇ ਕਿਡਨੈਪ ਹੋਣ ਦੀ ਗੱਲ ਨੂੰ ਸਹੀ ਨਾ ਦਸਦੇ ਹੋਏ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕੀਤੀ ਹੈ। ਉਹਨਾਂ ਦੱਸਿਆਂ ਕਿ ਮਾਮਲੇ ਵਿੱਚ ਕੁੱਝ ਸ਼ੱਕੀ ਲੋਕਾਂ ਨੂੰ ਹੀ ਰਾਉਡਅੱਪ ਕੀਤਾ ਗਿਆਂ ਹੈ ਤੇ ਵੱਖ -ਵੱਖ ਪੱਖਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਲੜਕੀਆਂ ਨੂੰ ਲੱਭ ਲਿਆਂ ਜਾਵੇਗਾ।