ਰੇਮਡੇਸਿਵਰ ਇੰਜੈਕਸ਼ਨ ਦੀ ਕਾਲਾਬਾਜਾਰੀ ਕਰਨ ਵਾਲੇ ਦੋ ਨੌਜਵਾਨ ਗ੍ਰਿਫਤਾਰ

TeamGlobalPunjab
2 Min Read

ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਕੋਵਿਡ ਦੇ ਉਪਚਾਰ ਵਿਚ ਵਰਤੋ ਹੋਣ ਵਾਲੇ ਰੇਮਡੇਸਿਵਰ ਇੰਜੈਕਸ਼ਨ ਦੀ ਕਾਲਾਬਾਜਾਰੀ ਕਰਨ ਵਾਲੇ ਦੋ ਨੌਜੁਆਨਾਂ ਨੂੰ ਪਾਣੀਪਤ ਤੋਂ ਗਿਰਫਤਾਰ ਕੀਤਾ ਹੈ। ਦੋਸ਼ੀਆਂ ਦੇ ਕਬਜੇ ਤੋਂ ਤਿੰਨ ਇੰਜੈਕਸ਼ਨ ਵੀ ਬਰਾਮਦ ਕੀਤੇ ਗਏ ਹਨ।

ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਦਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਬਾਬਰਪੁਰ ਮੰਡੀ ਨਿਵਾਸੀ ਇਮਰਾਨ ਤੇ ਮਾਡਲ ਟਾਊਨ ਪਾਣੀਪਤ ਨਿਵਾਸੀ ਮਨੋਜ ਵਜੋ ਹੋਈ ਹੈ। ਦੋਸ਼ੀ ਇਮਰਾਨ ਜਿੱਥੇ ਪਾਣੀਪਤ ਲਾਲ ਪੈਥ ਲੈਬ ਵਿਚ ਏਰਿਆ ਮੈਨੇਜਰ ਵਜੋ ਤੈਨਾਤ ਸੀ, ਉੱਥੇ ਮਨੋਜ ਰਵਿੰਦਰਾ ਹਸਪਤਾਲ ਵਿਚ ਦਵਾਈਆਂ ਦਾ ਸਟੋਰ ਚਲਾਉਂਦਾ ਹੈ।

ਦੋਸ਼ੀ ਇਕ ਇੰਜੈਕਸ਼ਨ ਨੂੰ 20 ਹਜਾਰ ਰੁਪਏ ਵਿਚ ਵੇਚਣ ਦੀ ਫਿਰਾਕ ਵਿਚ ਸਨ। ਸ਼ੁਰੂਆਤੀ ਪੁਛਗਿਛ ਵਿਚ ਖੁਲਾਸਾ ਹੋਇਆ ਕਿ ਦੋਸ਼ੀ 12 ਇੰਜੈਕਸ਼ਨਾਂ ਨੁੰ ਵੱਖ-ਵੱਖ ਸਥਾਨਾਂ ‘ਤੇ ਵੇਚ ਚੁੱਕੇ ਹਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕੀ ਇਕ ਯੁਵਕ ਰੇਮਡੇਸਿਵਰ ਇੰਜੈਕਸ਼ਨ ਦੀ ਕਾਲਾਬਾਜਾਰੀ ਕਰਨ ਦੇ ਲਈ ਰਾਮਲਾਲ ਚੌਂਕ ‘ਤੇ ਖੜਾ ਹੈ। ਇਸ ‘ਤੇ ਪਾਣੀਪਤ ਡਰੱਗ ਕੰਟਰੋਲ ਅਫਸਰ ਨੂੰ ਨਾਲ ਲੈ ਕੇ ਦੋਸ਼ੀ ਦੀ ਧਰਪਕੜ ਲਈ ਤੁਰੰਤ ਰੇਡ ਕਰ ਯੁਵਕ ਨੂੰ ਕਾਬੂ ਕੀਤਾ। ਬੈਗ ਦੀ ਤਲਾਸ਼ੀ ਲਈ ਤਾਂ 3 ਰੇਮਡੇਸਿਵਰ ਇੰਜੈਕਸ਼ਨ ਬਰਾਮਦ ਹੋਏ। ਯੁਵਕ ਤੋਂ ਇੰਜੈਕਸ਼ਨ ਦੇ ਖਰੀਦ ਰਿਕਾਰਡ, ਦਵਾਈਆਂ ਦੀ ਵਿਕਰੀ ਲਾਇਸੈਂਸ ਪੇਸ਼ ਕਰਨ ਲਈ ਕਿਹਾ, ਪਰ ੳਹ ਮੌਕੇ ‘ਤੇ ਕੋਈ ਵੀ ਲਾਇਸੈਂਸ ਜਾਂ ਰਸੀਦ ਆਦਿ ਨਹੀਂ ਦਿਖਾ ਸਕਿਆ। ਗੰਭੀਰਤਾ ਨਾਲ ਪੁਛਗਿਛ ਕਰਨ ‘ਤੇ ਦੋਸ਼ੀ ਇਮਰਾਨ ਨੇ ਦਸਿਆ ਕਿ ਇਹ ਪਾਣੀਪਤ ਲਾਲ ਪੈਥ ਲੈਬ ਵਿਚ ਏਰਿਆ ਮੈਨੇਜਰ ਵਜੋ ਤੈਨਾਤ ਹੈ। ਉਕਤ ਇੰਜੈਕਸ਼ਨ ਨੂੰ ਇਹ ਰਵਿੰਦਰਾ ਹਸਪਤਾਲ ਵਿਚ ਸੇਨੀ ਮੈਡੀਕਲ ਸਟੋਰ ਦੇ ਸੰਚਾਲਕ ਮਨੋਜ ਤੋਂ ਖਰੀਦ ਕੇ ਲਿਆਇਆ ਹੈ।

ਪੁਲਿਸ ਟੀਮ ਨੇ ਇਮਰਾਨ ਨੂੰ ਨਾਲ ਲੈ ਕੇ ਉਕਤ ਸਟੋਰ ਸੰਚਾਲਕ ਨੂੰ ਕਾਬੂ ਕਰ ਦੋਨੋਂ ਤੋਂ ਪੁਛਗਿਛ ਕੀਤੀ ਤਾਂ ਦੋਸ਼ੀਆਂ ਨੇ ਦਸਿਆ ਕਿ ਇਹ ਹੁਣ ਤਕ 20 ਹਜਾਰ ਰੁਪਏ ਦੇ ਹਿਸਾਰ ਨਾਲ 12 ਇੰਜੈਕਸ਼ਨਾਂ ਨੂੰ ਵੱਖ-ਵੱਖ ਸਥਾਨਾਂ ‘ਤੇ ਵੇਚ ਚੱਕੇ ਹਨ। ਡਰੱਗ ਕੰਟਰੋਲ ਅਫਸਰ ਦੀ ਸ਼ਿਕਾਇਤ ‘ਤੇ ਦੋਸ਼ੀਆਂ ਦੇ ਖਿਲਾਫ ਡਰੱਗ ਕਾਸਮੇਟਿਕ ਐਕਟ ਤੇ ਆਈਪੀਸੀ ਦੀ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਗਈ। ਗੰਭੀਰਤਾ ਨਾਲ ਪੁਛਗਿਛ ਕਰਨ ਦੇ ਲਈ ਦੋਨੋਂ ਦੋਸ਼ੀਆਂ ਨੂੰ ਅੱਜ ਕੋਰਟ ਵਿਚ ਪੇਸ਼ ਕਰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ।

Share This Article
Leave a Comment