ਮਾਨਸਾ : ਪੰਜਾਬ ‘ਚ ਨਸ਼ੇ ਵੇਚਣ ਅਤੇ ਖ਼ਰੀਦਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦਾ ਨਤੀਜਾ ਅੱਜ ਮਾਨਸਾ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ। ਨਸ਼ੇ ਦੀ ਓਵਰਡੋਜ਼ ਦੇ ਨਾਲ ਦੋ ਘਰਾਂ ਦੇ ਚਿਰਾਗ ਬੁੱਝ ਗਏ। ਇਹ ਘਟਨਾ ਮਾਨਸਾ ਦੇ ਪਿੰਡ ਮੂਸਾ ‘ਚ ਵਾਪਰੀ ਹੈ। ਬੀਤੀ ਰਾਤ ਦੋ ਦੋਸਤ ਗੋਰਾ ਸਿੰਘ ਅਤੇ ਦਰਸ਼ਨ ਸਿੰਘ ਘਰੋਂ ਬਾਹਰ ਨਿਕਲੇ ਹੋਏ ਸਨ। ਪੂਰੀ ਰਾਤ ਘਰ ਨਾ ਆਉਣ ਦੇ ਚੱਲਦੇ ਹੋਏ ਗੋਰਾ ਸਿੰਘ ਅਤੇ ਦਰਸ਼ਨ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।

ਅੱਜ ਤੜਕਸਾਰ ਮਾਨਸਾ ਰੇਲਵੇ ਸਟੇਸ਼ਨ ‘ਤੇ ਗੋਰਾ ਸਿੰਘ ਦੀ ਲਾਸ਼ ਨੂੰ ਦੇਖ ਸਾਰੇ ਇਲਾਕੇ ਵਿਚ ਸਨਸਨੀ ਫੈਲ ਗਈ। ਇਸੇ ਤਰ੍ਹਾਂ ਦਰਸ਼ਨ ਸਿੰਘ ਦੀ ਲਾਸ਼ ਮਾਨਸਾ ਬੱਸ ਸਟੈਂਡ ਕੋਲ ਬਰਾਮਦ ਕੀਤੀ ਗਈ। ਪੁਲੀਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਸ਼ੁਰੂਆਤੀ ਜਾਂਚ ਮੁਤਾਬਕ ਗੋਰਾ ਸਿੰਘ ਅਤੇ ਦਰਸ਼ਨ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ।
