ਬੁਰੀ ਖਬਰ : ਅੱਤਵਾਦੀ ਹਮਲੇ ਵਿਚ ਦੇਸ਼ ਦੇ 2 ਜਵਾਨ ਸ਼ਹੀਦ!

TeamGlobalPunjab
1 Min Read

ਸ੍ਰੀਨਗਰ : ਗਾਂਦਰਬਲ ਜ਼ਿਲੇ ਦੇ ਬਾਹਰੀ ਇਲਾਕੇ ਵਿੱਚ ਅਜ ਬਾਰਡਰ ਸਕਿਉਰਿਟੀ ਫੋਰਸ (ਬੀਐਸਐਫ) ਦੇ ਇੱਕ ਨਾਕੇ ਤੇ ਕੁਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ।  ਇਸ ਹਮਲੇ ਵਿਚ ਦੇਸ਼ ਦੇ  ਦੋ ਜਵਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਮੁਤਾਬਕ ਹਮਲੇ ਤੋਂ ਬਾਅਦ ਅੱਤਵਾਦੀ ਨਾ ਸਿਰਫ ਖੁਦ ਫਰਾਰ ਹੋਣ ਵਿਚ ਕਾਮਯਾਬ ਰਹੇ ਬਲਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਜਵਾਨਾਂ ਦੇ ਹਥਿਆਰ ਵੀ ਲੈ ਗਏ। ਸੁਰੱਖਿਆ ਬਲਾਂ ਨੇ ਵਲੋਂ ਸਥਾਨਕ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਵਾਨਾਂ ਦੀ ਪਛਾਣ 37ਵੀਂ ਬਟਾਲੀਅਨ ਦੇ  ਕਾਂਸਟੇਬਲ ਰਾਣਾ ਮੰਡਲ ਅਤੇ ਕਾਂਸਟੇਬਲ ਜੀਆ ਹੱਕ ਵਜੋਂ ਹੋਈ ਹੈ।

ਰਿਪੋਰਟਾਂ ਅਨੁਸਾਰ ਬੀਐਸਐਫ ਦੀ 37 ਵੀਂ ਬਟਾਲੀਅਨ ਦੀ ਟੁਕੜੀ ਜ਼ਿਲ੍ਹਾ ਹੈੱਡਕੁਆਰਟਰ ਤੋਂ 17 ਕਿਲੋਮੀਟਰ ਦੂਰ ਪਾਂਡਚ ਖੇਤਰ ਵਿੱਚ ਤਾਇਨਾਤ ਸੀ। ਸ਼ਾਮ ਪੰਜ ਵਜੇ ਮੋਟਰਸਾਈਕਲ ਤੇ ਸਵਾਰ ਤਿੰਨ ਅੱਤਵਾਦੀ ਉਥੇ ਪਹੁੰਚੇ ਅਤੇ ਸੈਨਿਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਗੰਭੀਰ ਰੂਪ ਨਾਲ ਜ਼ਖਮੀ ਹੋਏ ਦੋਵੇਂ ਸੈਨਿਕਾਂ ਨੂੰ ਮੌਕੇ ‘ਤੇ ਪਹੁੰਚੇ ਸੁਰੱਖਿਆ ਬਲਾਂ ਨੇ ਹਸਪਤਾਲ ਪਹੁੰਚਾਇਆ । ਜਿੱਥੇ ਇਟ ਜਵਾਨ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਜਦੋਂ ਕਿ ਦੂਸਰੇ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। 

Share this Article
Leave a comment