ਕੈਨੇਡਾ ’ਚ 78 ਸਾਲਾ ਪੰਜਾਬਣ ਬੇਬੇ ਦਾ ਕਤਲ, ਦੋ ਗ੍ਰਿਫ਼ਤਾਰ

TeamGlobalPunjab
1 Min Read

ਵੈਨਕੂਵਰ: ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਪੁਲਿਸ ਨੇ 78 ਸਾਲਾ ਪੰਜਾਬਣ ਬੇਬੇ ਦੇ ਕਤਲ ਮਾਮਲੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ’ਤੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।

ਵੈਨਕੁਵਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੈਨਕੂਵਰ ਦੇ ਕੁਈਨ ਐਲਿਜ਼ਾਬੈਥ ਪਾਰਕ ਦੇ ਨੇੜੇ ਸਥਿਤ ਘਰ ਵਿੱਚ 78 ਸਾਲਾ ਮਹਿਲਾ ਊਸ਼ਾ ਸਿੰਘ ਰਹਿੰਦੀ। ਬੀਤੇ ਐਤਵਾਰ ਨੂੰ ਦੋ ਵਿਅਕਤੀ ਜ਼ਬਰੀ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਊਸ਼ਾ ਸਿੰਘ ’ਤੇ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾਲ ਝੱਲਦੇ ਹੋਏ ਦਮ ਤੋੜ ਦਿੱਤਾ।

ਇਸ ਮਾਮਲੇ ਵਿੱਚ ਵੈਨਕੁਵਰ ਪੁਲਿਸ ਨੇ 41 ਸਾਲਾ ਪਾਸਕਲ ਬੌਥੀਲੈਟ ਅਤੇ 47 ਸਾਲਾ ਸੈਂਡੀ ਪੈਰਸੀਅਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ’ਚੋਂ ਪਾਸਕਲ ’ਤੇ ਸੈਕਿੰਡ ਡਿਗਰੀ ਮਰਡਰ ਅਤੇ ਸੈਂਡੀ ਪੈਰਸੀਅਨ ’ਤੇ ਕਤਲ ਦੇ ਦੋਸ਼ ਆਇਦੇ ਕੀਤੇ ਗਏ ਹਨ।

Share this Article
Leave a comment