ਕੰਗਨਾ ਰਣੌਤ ‘ਤੇ ਟਵਿੱਟਰ ਨੇ ਲਿਆ ਵੱਡਾ ਐਕਸ਼ਨ!

TeamGlobalPunjab
2 Min Read

ਨਿਊਜ਼ ਡੈਸਕ: ਅਦਾਕਾਰਾ ਕੰਗਨਾ ਰਣੌਤ ਦੇ ਕਈ ਟਵੀਟਸ ‘ਤੇ ਟਵਿੱਟਰ ਨੇ ਐਕਸ਼ਨ ਲਿਆ ਹੈ। ਟਵਿੱਟਰ ਨੇ ਅਦਾਕਾਰਾ ਦੇ ਕਈ ਟਵੀਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਕੰਗਨਾ ਰਣੌਤ ਖਿਲਾਫ ਐਕਸ਼ਨ ਲੈਣ ‘ਤੇ ਟਵਿੱਟਰ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਹੈ। ਟਵਿੱਟਰ ਦੇ ਬੁਲਾਰੇ ਨੇ ਕੰਗਨਾ ਖ਼ਿਲਾਫ਼ ਐਕਸ਼ਨ ‘ਤੇ ਕਿਹਾ ਹੈ ਅਸੀਂ ਉਨ੍ਹਾਂ ਟਵੀਟਸ ਦੇ ਖਿਲਾਫ ਐਕਸ਼ਨ ਲਿਆ ਹੈ ਜੋ ਸਾਡੀ ਤੈਅ ਨੀਤੀਆਂ ਦੀ ਉਲੰਘਣਾ ਕਰਦੇ ਹਨ। ਫਿਲਹਾਲ ਟਵਿੱਟਰ ਵੱਲੋਂ ਜਿਨ੍ਹਾਂ ਟਵੀਟਸ ਨੂੰ ਹਟਾਇਆ ਗਿਆ ਹੈ ਉਨ੍ਹਾਂ ਦੀ ਥਾਂ ‘ਤੇ ਇਹ ਲਿਖਿਆ ਆ ਰਿਹਾ ਹੈ ਕਿ ਇਹ ਟਵੀਟ ਹੁਣ ਉਪਲੱਬਧ ਨਹੀਂ ਹੈ, ਕਿਉਂਕਿ ਇਹ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ।

ਕੰਗਨਾ ਰਣੌਤ ਨੇ ਅਮਰੀਕੀ ਪੌਪ ਸਿੰਗਰ ਰਿਹਾਨਾ ਦੇ ਖ਼ਿਲਾਫ਼ ਕਈ ਟਵੀਟ ਕੀਤੇ ਸਨ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਇਨ੍ਹਾਂ ‘ਚੋਂ ਕੁਝ ਟਵੀਟਸ ਨੂੰ ਟਵਿੱਟਰ ਨੇ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।

ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਦੇ ਟਵਿੱਟਰ ਅਕਾਊਂਟ ‘ਤੇ ਐਕਸ਼ਨ ਲਿਆ ਗਿਆ ਸੀ। ਇਸ ਦੇ ਜਵਾਬ ਵਿੱਚ ਕੰਗਨਾ ਰਣੌਤ ਨੇ ਕਿਹਾ ਸੀ ਕਿ ਉਹ ਪਿੱਛੇ ਨਹੀਂ ਹਟੇਗੀ ਅਤੇ ਆਪਣੀ ਫ਼ਿਲਮਾਂ ਜ਼ਰੀਏ ਨਵੇਂ ਰਾਸ਼ਟਰਵਾਦੀ ਵਰਜ਼ਨ ਵਿੱਚ ਨਜ਼ਰ ਆਵੇਗੀ। ਕਿਸਾਨ ਅੰਦੋਲਨ ਨੂੰ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੱਕ ਦੇ ਮਾਮਲੇ ‘ਤੇ ਕੰਗਨਾ ਰਣੌਤ ਮੂਰਖਤਾ ਭਰੇ ਬਿਆਨਾਂ ਦੇ ਚਲਦਿਆਂ ਚਰਚਾ ਵਿਚ ਰਹੀ ਹੈ।

Share This Article
Leave a Comment