ਨਵੀ ਦਿੱਲੀ, 22 ਮਾਰਚ : ਅੱਜ ਵੀ ਬਹੁਤ ਸਾਰੇ ਲੋਕ ਟਵਿਟਰ ਨੂੰ ‘ਨੀਲੀ ਚਿੜੀ’ ਦੇ ਨਾਂ ਨਾਲ ਜਾਣਦੇ ਹਨ। ਪਰ ਜਦੋਂ ਤੋਂ ਐਲਨ ਮਸਕ ਨੇ ਇਹ ਸੋਸ਼ਲ ਮੀਡੀਆ ਪਲੇਟਫਾਰਮ ਸੰਭਾਲਿਆ ਹੈ, ਉਨ੍ਹਾਂ ਨੇ ਇਸ ‘ਚ ਕਈ ਵੱਡੇ ਬਦਲਾਅ ਕੀਤੇ ਹਨ। ਇੱਥੋਂ ਤੱਕ ਕਿ ਟਵਿੱਟਰ ਦੇ ਨਾਮ ਅਤੇ ਲੋਗੋ ਨੂੰ ਵੀ ਮਸਕ ਨੇ ਬਦਲ ਦਿੱਤਾ ਸੀ। ਇਸ ਦਾ ਨਾਮ ਬਦਲ ਕੇ x ਰੱਖਿਆ ਗਿਆ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਹੈੱਡਕੁਆਰਟਰ ‘ਤੇ ਲੱਗੇ ‘ਨੀਲੀ ਚਿੜੀ’ ਵਾਲਾ ਲੋਗੋ ਵੀ ਨਿਲਾਮ ਹੋ ਗਿਆ ਹੈ।
‘ਨੀਲੀ ਚਿੜੀ’ ਦਾ ਇਹ ਲੋਗੋ 34 ਹਜ਼ਾਰ 375 ਡਾਲਰ (ਕਰੀਬ 30 ਲੱਖ ਰੁਪਏ) ਵਿੱਚ ਨਿਲਾਮ ਹੋਇਆ ਹੈ। ਇਸ ਦਾ ਭਾਰ ਲਗਭਗ 254 ਕਿਲੋ ਹੈ। ਇਹ 12 ਫੁੱਟ ਲੰਬਾ, 9 ਫੁੱਟ ਚੌੜਾ ਆਈਕਨ ਹੈ। ਫਿਲਹਾਲ ਇਸ ਪੰਛੀ ਦੇ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਨਹੀਂ ਹੋਇਆ ਹੈ। ਟੇਸਲਾ ਦੇ ਸੀਈਓ ਨੇ X (ਪਹਿਲਾਂ ਟਵਿੱਟਰ) ਨੂੰ 2022 ਵਿੱਚ $44 ਬਿਲੀਅਨ ਵਿੱਚ ਖਰੀਦਿਆ ਸੀ ਇਸ ਲੋਗੋ ਦੀ ਨਿਲਾਮੀ ਆਰਆਰ ਆਕਸ਼ਨ ਦੁਆਰਾ ਕਰਵਾਈ ਗਈ ਸੀ, ਜੋ ਕਿ ਦੁਰਲੱਭ ਵਸਤੂਆਂ ਲਈ ਮਸ਼ਹੂਰ ਹੈ।
ਇਸ ਤੋਂ ਪਹਿਲਾਂ ਵੀ ਐਲੋਨ ਮਸਕ ਨੇ ਟਵਿੱਟਰ ਦੇ ਦਫਤਰ ਤੋਂ ਫਰਨੀਚਰ, ਰਸੋਈ ਦਾ ਸਾਮਾਨ ਅਤੇ ਹੋਰ ਚੀਜ਼ਾਂ ਦੀ ਨਿਲਾਮੀ ਕੀਤੀ ਸੀ। ਇਹ ਸਭ ਮਸਕ ਦੁਆਰਾ ਪਲੇਟਫਾਰਮ ਦੇ ਪੁਨਰਗਠਨ ਦੇ ਹਿੱਸੇ ਵਜੋਂ ਕੀਤਾ ਗਿਆ ਸੀ। ਐਲਨ ਮਸਕ ਵੱਲੋਂ ਟਵਿੱਟਰ ਦੇ ਲੋਗੋ ਨੂੰ ਨਿਲਾਮ ਕਰਨਾ, ਟਵਿੱਟਰ ਦੇ ਨਵੇਂ ‘ਐਕਸ’ ਬ੍ਰਾਂਡ ਦੇ ਨਾਲ ਉਸ ਦੇ ਨਵੇਂ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਅਤੇ ਕੰਪਨੀ ਦੇ ਭਵਿੱਖ ਵਿੱਚ ਵਿਆਪਕ ਤਬਦੀਲੀਆਂ ਦਾ ਸੰਕੇਤ ਦਿੰਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।