ਲਾਕਡਾਊਨ ਨੂੰ ਸਮੇਂ ਤੋਂ ਪਹਿਲਾਂ ਹਟਾਉਣਾ ਖਤਰਨਾਕ

TeamGlobalPunjab
1 Min Read

ਲੰਡਨ : – ਬ੍ਰਿਟਿਸ਼ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਰਤਾਨੀਆ ਸਰਕਾਰ ਕੋਵਿਡ-19 ਦੇ ਕਰਕੇ ਲਗਾਏ ਗਏ ਲਾਕਡਾਊਨ ਨੂੰ ਸਮੇਂ ਤੋਂ ਪਹਿਲਾਂ ਹਟਾ ਰਹੀ ਹੈ ਜੋ ਕਿ ਇਕ ਬਹੁਤ ਵੱਡਾ ਖ਼ਤਰਾ ਹੈ। ਵਿਗਿਆਨੀਆਂ ਮੁਤਾਬਕ ਲਾਕਡਾਊਨ ਰਹੇਗਾ ਤਾਂ ਦੇਸ਼ ’ਚ ਤੀਜੀ ਲਹਿਰ ’ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਲਾਕਡਾਊਨ ਤੋਂ ਬਿਨਾਂ ਨਤੀਜੇ ਖ਼ਤਰਨਾਕ ਹੋ ਸਕਦੇ ਹਨ।

Leeds University Medical School ਦੇ ਐਸੋਸੀਏਟ ਪ੍ਰੋਫੈਸਰ ਸਟੀਫਨ ਨੇ ਬੀਤੇ ਐਤਵਾਰ ਨੂੰ ਕਿਹਾ, ‘ਪੱਛਮੀ ਯਾਰਕਸ਼ਾਯਰ, ਬਲੈਕ ਕੰਟਰੀ ਤੇ ਹੋਰ ਖੇਤਰਾਂ ’ਚ ਅਜੇ ਵੀ ਇਨਫੈਕਸ਼ਨ ਵਾਲੇ ਖੇਤਰ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਚਿੰਤਾਜਨਕ ਹੈ। ਅਜੇ ਕਾਫੀ ਵਧ ਵਾਇਰਸ ਵਾਲੇ ਹੌਟਸਪੌਟ ਹਨ ਤੇ ਇਨਫੈਕਸ਼ਨ ’ਤੇ ਕੰਟਰੋਲ ਕਰਨ ਲਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਉਨ੍ਹਾਂ ਨੂੰ ਫੈਲਾ ਸਕਦੇ ਹਨ।

ਦੱਸਣਯੋਗ ਹੈ ਕਿ ਇੰਗਲੈਂਡ ’ਚ ਅੱਜ ਤੋਂ ਬਾਜ਼ਾਰ, ਸੈਲੂਨ, ਜਿਮ ਤੇ ਪਬ-ਗਾਰਡਨਜ਼ ਫਿਰ ਤੋਂ ਖੁੱਲ੍ਹ ਰਹੇ ਹਨ। ਉੱਤਰੀ ਆਇਰਲੈਂਡ ’ਚ ਲਾਕਡਾਊਨ ਸਮਾਪਤ ਹੋ ਰਿਹਾ ਹੈ ਤੇ ਸਟਾਕਲੈਂਡ ਤੇ ਵੇਲਸ ’ਚ ਕੁਝ ਨਿਯਮਾਂ ’ਚ ਢੀਲ ਦਿੱਤੀ ਜਾ ਰਹੀ ਹੈ।

Share this Article
Leave a comment