ਤੁਰਕੀ : ਪੁਲਿਸ ਦਾ ਛੋਟਾ ਜਹਾਜ਼ ਹਾਦਸਾਗ੍ਰਸਤ, 7 ਦੀ ਮੌਤ

TeamGlobalPunjab
1 Min Read

ਇਸਤਾਂਬੁਲ : ਪੂਰਬੀ ਵਾਨ ਸੂਬੇ ‘ਚ ਪੁਲਿਸ ਦੇ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇੇਤ 7 ਦੀ ਮੌਤ ਹੋ ਗਈ। ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਯਲੂ ਨੇ ਵੀਰਵਾਰ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ।

ਗ੍ਰਹਿ ਮੰਤਰੀ ਸੋਯਲੂ ਨੇ ਦੱਸਿਆ ਕਿ ਪੁਲਿਸ ਦਾ ਇੱਕ ਛੋਟਾ ਜਹਾਜ਼ ਬੁੱਧਵਾਰ ਨੂੰ ਨਿਗਰਾਨੀ ਅਤੇ ਟੋਹੀ ਮੁਹਿੰਮ ਤੋਂ ਵਾਪਸ ਆ ਰਿਹਾ ਸੀ ਕਿ ਉਸੇ ਦੌਰਾਨ ਈਰਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਵਾਨ ਦੀਆਂ ਅਰਟੋਸ ਪਹਾੜੀਆਂ ‘ਚ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ‘ਚ ਦੋ ਪਾਇਲਟਾਂ ਸਮੇਤ 7 ਲੋਕ ਸਵਾਰ ਸਵਾਰ ਸਨ।

ਗ੍ਰਹਿ ਮੰਤਰੀ ਨੇ ਕਿਹਾ ਕਿ ਵਾਪਸੀ ‘ਚ ਜਹਾਜ਼ ਰਡਾਰ ਤੋਂ ਇੱਕ ਪਾਸੇ ਹੋ ਗਿਆ ਸੀ ਅਤੇ ਸਵੇਰੇ 3 ਵਜੇ ਜਹਾਜ਼ ਦਾ ਮਲਬਾ ਮਿਲਿਆ। ਬ੍ਰੌਡਕਾਸਟਰ ਐਨਟੀਵੀ ਨੇ ਸੋਇਲੂ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਦਾ ਆਖਰੀ ਸੰਪਰਕ ਬੁੱਧਵਾਰ ਨੂੰ ਰਾਤ 10.32 ਵਜੇ (1932 ਜੀ.ਐੱਮ.ਟੀ) ਹੋਇਆ। ਜਹਾਜ਼ 13 ਮਿੰਟ ਬਾਅਦ ਰਾਡਾਰ ਤੋਂ ਅਲੋਪ ਹੋ ਗਿਆ। ਸੋਇਲੂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Share This Article
Leave a Comment