ਪੰਜਾਬੀ ਫ਼ਿਲਮ ‘ਤੁਣਕਾ-ਤੁਣਕਾ’ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਕੋਵਿਡ ਤੋਂ ਬਾਅਦ ਸਿਨਮਾਘਰ ਖੁਲਦਿਆਂ ਹੀ ਇਹ ਫਿਲਮ ਦਰਸ਼ਕਾਂ ਲਈ ਨਵੀਂ ਸ਼ੁਰੂਆਤ ਲੈ ਕੇ ਆਈ ਹੈ। ਇਸ ਫਿਲਮ ਦਾ ਕਨਸੈਪਟ ਬਿਲਕੁਲ ਹੀ ਵੱਖਰਾ ਹੈ। ਇਹ ਫਿਲਮ ਨੌਜਵਾਨਾਂ ਨੂੰ ਇਕ ਨਵੀਂ ਰਾਹ ਵਿਖਾ ਰਹੀ ਹੈ। ਹਰ ਪਾਸੇ ਇਸ ਫਿਲਮ ਦੀ ਚਰਚਾ ਹੈ। ਇਹ ਪੰਜਾਬੀ ਫਿਲਮ ਕੈਨੇਡਾ ‘ਚ ਵੀ ਰਿਲੀਜ਼ ਹੋ ਚੁਕੀ ਹੈ। ਬੀਤੇ ਦਿਨੀਂ ਇਸ ਫਿਲਮ ਦਾ ਪ੍ਰੀਮੀਅਰ ਸਿਲਵਰ ਸਿਟੀ ਬਰੈਂਪਟਨ ਵਿਚ ਕੀਤਾ ਗਿਆ ।
ਦਸ ਦਈਏ’ਤੁਣਕਾ ਤੁਣਕਾ’ ਇਕ ਮੋਟੀਵੇਸ਼ਨਲ ਪੰਜਾਬੀ ਫ਼ਿਲਮ ਹੈ। ਜਿਸ ‘ਚ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਐਥਲੀਟ ਦਾ ਕਿਰਦਾਰ ਕੀਤਾ। ਖ਼ਾਸ ਕਰਕੇ ਹਰਦੀਪ ਨੇ ਆਪਣੀ ਬੋਡੀ ਨੂੰ ਕਾਫੀ ਟ੍ਰਾਂਸਫੋਰਮ ਕੀਤਾ। ਜਿਸ ਦੀ ਜਨਤਾ ਨੇ ਕਾਫੀ ਤਾਰੀਫ ਕੀਤੀ ਹੈ। ਹੁਣ ਹਰਦੀਪ ਗਰੇਵਾਲ ਨੇ ਫੈਨਜ਼ ਨੂੰ ਫ਼ਿਲਮ ਦੇਖਣ ਲਈ ਅਪੀਲ ਕੀਤੀ ਹੈ। ਹਰਦੀਪ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਫ਼ਿਲਮ ਨੂੰ ਜ਼ਰੂਰ ਦੇਖਣ ਜਾਓਗੇ। ਪੰਜਾਬੀ ਆਰਟਿਸਟ ਹਰਦੀਪ ਗਰੇਵਾਲ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ।