Home / ਸੰਸਾਰ / ਅਲਾਸਕਾ ‘ਚ ਆਇਆ 8.2 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ

ਅਲਾਸਕਾ ‘ਚ ਆਇਆ 8.2 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ

ਨਿਊਜ਼ ਡੈਸਕ: ਅਮਰੀਕਾ ਦੇ ਅਲਾਸਕਾ ਵਿੱਚ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 8.2 ਮਾਪੀ ਗਈ। ਅਲਾਸਕਾ ਟਾਪੂ ’ਤੇ ਆਏ ਇਸ ਤੇਜ਼ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਫਿਲਹਾਲ ਇਸ ਭੂਚਾਲ ਨਾਲ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਅਜੇ ਸਾਹਮਣੇ ਨਹੀਂ ਆਈ ਹੈ।

ਪੀਟੀਡਬਲਯੂਸੀ ਨੇ ਭੂਚਾਲ ਦੀ ਤੀਬਰਤਾ 8.2 ਦੱਸਦੇ ਹੋਏ ਕਿਹਾ ਕਿ ਹਵਾਈ ਵਿੱਚ ਸੁਨਾਮੀ ਦੇ ਖ਼ਤਰੇ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ। ਉੱਥੇ ਯੂਐਸ ਜਿਓਲਾਜੀਕਲ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 8.2 ਸੀ ਅਤੇ ਅਲਾਸਕਾ ਦੇ ਪੇਰੀਵਿਲੇ ਤੋਂ 56 ਮੀਲ (91 ਕਿਲੋਮੀਟਰ) ਦੂਰ ਦੱਖਣ-ਪੂਰਬ ਵੱਲ ਇਸ ਦਾ ਕੇਂਦਰ ਸੀ।

Check Also

ਓਮੀਕਰੋਨ ਦਾ ਖ਼ਤਰਾ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲਗਵਾਈ ‘ਬੂਸਟਰ ਡੋਜ਼’

ਲੰਦਨ : ‘ਓਮੀਕਰੋਨ’ ਵੈਰੀਏਂਟ ਦੇ ਖਤਰੇ ਨੇ ਅਨੇਕਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਫ਼ਿਕਰਾਂ ਵਿੱਚ ਪਾ …

Leave a Reply

Your email address will not be published. Required fields are marked *