ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦਾ ਪ੍ਰਚਾਰ ਜ਼ੋਰਾਂ ‘ਤੇ ਹੈ ਇਸ ਵਿਚਾਲੇ ਹਰ ਪਾਰਟੀ ਦੇ ਲੀਡਰ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਧਾਨਗੀ ਹੇਠ ਵ੍ਹਾਈਟ ਹਾਊਸ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਰਤ ਦੀ ਇੱਕ ਸਾਫਟਵੇਅਰ ਡਿਵੈਲਪਰ ਸਣੇ ਪੰਜ ਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਗਈ।
ਭਾਰਤ ਦੀ ਸਾਫਟਵੇਅਰ ਡਿਵੈਲਪਰ ਸੁਧਾ ਸੁੰਦਰੀ ਨਾਰਾਇਣਨ ਨੇ ਅਮਰੀਕਾ ਦੇ ਨਾਗਰਿਕ ਵਜੋਂ ਸਹੁੰ ਚੁੱਕੀ। ਇਨ੍ਹਾਂ ਤੋਂ ਇਲਾਵਾ ਬੋਲੀਵੀਆ, ਲਿਬਨਾਨ, ਸੁਡਾਨ ਅਤੇ ਘਾਨਾ ਦੇ ਪ੍ਰਵਾਸੀਆਂ ਨੇ ਵੀ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਹੈ।
ਨਾਗਰਿਕਤਾ ਦੇਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ ਅੱਜ ਅਮਰੀਕਾ ਬਹੁਤ ਖੁਸ਼ ਹੈ, ਕਿਉਂਕਿ ਉਹ ਆਪਣੇ ਮਹਾਨ ਅਮਰੀਕੀ ਪਰਿਵਾਰ ਵਿੱਚ ਪੰਜ ਨਵੇਂ ਮੈਂਬਰਾਂ ਨੂੰ ਸ਼ਾਮਲ ਕਰ ਰਹੇ ਹਨ।
— Donald J. Trump (@realDonaldTrump) August 26, 2020
ਰਾਸ਼ਟਰਪਤੀ ਟਰੰਪ ਨੇ ਸੁਧਾ ਸੁੰਦਰੀ ਨਾਰਾਇਣਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਨਾਰਾਇਣਨ ਬਹੁਤ ਹੀ ਭਾਗਸ਼ਾਲੀ ਹਨ ਜਿਨ੍ਹਾਂ ਦਾ ਜਨਮ ਭਾਰਤ ਵਿਚ ਹੋਇਆ ਅਤੇ ਉਹ 13 ਸਾਲ ਪਹਿਲੇ ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਆਏ ਹਨ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਸੁਧਾ ਇੱਕ ਪ੍ਰਤਿਭਾਸ਼ਾਲੀ ਸਾਫਟਵੇਅਰ ਡਿਵੈਲਪਰ ਹਨ। ਉਨ੍ਹਾਂ ਦੇ ਦੋ ਬੱਚੇ ਹਨ ਅਤੇ ਅਸੀਂ ਇਨ੍ਹਾਂ ਦਾ ਅਮਰੀਕਾ ਦੇ ਨਾਗਰਿਕ ਬਣਨ ਤੇ ਧੰਨਵਾਦ ਕਰਦੇ ਹਾਂ ਤੇ ਵਧਾਈ ਦਿੰਦੇ ਹਾਂ।