ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦਾ ਫਾਈਨਲ ਰਿਜ਼ਲਟ ਆਉਣਾ ਹਾਲੇ ਬਾਕੀ ਹੈ ਪਰ ਜੋਅ ਬਾਇਡਨ ਨੂੰ ਰਾਸ਼ਟਰਪਤੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਜੋਅ ਬਾਇਡਨ ਨੂੰ 306 ਇਲੈਕਟੋਰਲ ਵੋਟਾਂ ਮਿਲ ਚੁੱਕੀਆਂ ਹਨ, ਜਦਕਿ ਡੌਨਲਡ ਟਰੰਪ ਨੂੰ ਹਾਲੇ ਤੱਕ 232 ਇਲੈਕਟੋਰਲ ਵੋਟਾਂ ਹੀ ਮਿਲੀਆਂ ਹਨ।
ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ, ਇਸ ਵਿਚਾਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਉਹ ਚੋਣਾਂ ਜਿੱਤ ਗਏ ਹਨ। ਇਸ ਸਬੰਧੀ ਉਨ੍ਹਾਂ ਨੇ ਤਾਜ਼ਾ ਟਵੀਟ ਕੀਤਾ ਹੈ।
I WON THE ELECTION!
— Donald J. Trump (@realDonaldTrump) November 16, 2020
ਇਸ ਤੋਂ ਪਹਿਲਾਂ ਟਰੰਪ ਨੇ ਮੰਨ ਲਿਆ ਸੀ ਕਿ ਉਨ੍ਹਾਂ ਦੀ ਹਾਰ ਹੋਈ ਹੈ ਪਰ ਉਨ੍ਹਾਂ ਦਾ ਇਹ ਕਬੂਲਨਾਮਾ ਇਲਜ਼ਾਮਾਂ ਦੇ ਨਾਲ ਆਇਆ ਹੈ। ਟਰੰਪ ਨੇ ਜੋਅ ਬਾਇਡਨ ਦੀ ਜਿੱਤ ਦੀ ਗੱਲ ਮੰਨੀ ਤਾਂ ਸੀ ਪਰ ਉਨ੍ਹਾਂ ਨੇ ਚੋਣਾਂ ‘ਚ ਧਾਂਦਲੀ ਹੋਣ ਦਾ ਇਲਜ਼ਾਮ ਵੀ ਲਗਾਇਆ ਸੀ। ਰਾਸ਼ਟਰਪਤੀ ਚੋਣਾਂ ਦੇ ਨਤੀਜੇ ਤੋਂ ਬਾਅਦ ਪਹਿਲੀ ਵਾਰ ਲੋਕਾਂ ਨਾਲ ਮੁਖ਼ਾਤਬ ਹੋਣ ਆਏ ਟਰੰਪ ਨੇ ਚੋਣਾਂ ‘ਚ ਧਾਂਦਲੀ ਦੇ ਇਲਜ਼ਾਮ ਲਗਾਏ ਸਨ।