ਟਰੰਪ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, ‘ਹਾਂਗ ਕਾਂਗ ਖੁਦਮੁਖਤਿਆਰੀ ਐਕਟ’ ‘ਤੇ ਕੀਤੇ ਦਸਤਖਤ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਮੰਗਲਵਾਰ ਨੂੰ ਹਾਂਗ ਕਾਂਗ ਦੇ ਲੋਕਾਂ ਵਿਰੁੱਧ ਦਮਨਕਾਰੀ ਕਾਰਵਾਈਆਂ ਲਈ ਚੀਨ ਵਿਰੁੱਧ ਪਾਬੰਦੀਆਂ ਅਧਿਕਾਰਤ ਕਰਨ ਵਾਲੇ ਇਕ ਕਾਨੂੰਨ ਅਤੇ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰ ਦਿੱਤੇ ਹਨ।

ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਮੈਂ ਇੱਕ ਕਾਨੂੰਨ ਅਤੇ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ ਅਤੇ ਚੀਨ ਨੂੰ ਹਾਂਗ ਕਾਂਗ ਦੇ ਲੋਕਾਂ ਖਿਲਾਫ ਦਮਨਕਾਰੀ ਕਾਰਵਾਈਆਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਹਾਂਗ ਕਾਂਗ ਦੇ ਖੁਦਮੁਖਤਿਆਰੀ ਐਕਟ ਤੇ ਦਸਤਖਤ ਕੀਤੇ ਹਨ, ਜੋ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਜ਼ਿਆਦਾ ਸ਼ਕਤੀਆਂ ਪ੍ਰਦਾਨ ਕਰਨ ਵਾਲਾ ਹੈ। ਦੱਸ ਦੇਈਏ ਕਿ ਟਰੰਪ ਨੇ ਹਾਂਗਕਾਂਗ ਸੁਰੱਖਿਆ ਐਕਟ ਲਾਗੂ ਹੋਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਐਕਟ ‘ਤੇ ਦਸਤਖਤ ਕੀਤੇ ਹਨ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਹ ਕਾਨੂੰਨ ਅਮਰੀਕੀ ਪ੍ਰਸਾਸ਼ਨ ਨੂੰ ਹਾਂਗਕਾਂਗ ਦੀ ਆਜ਼ਾਦੀ ਖ਼ਤਮ ਕਰਨ ‘ਚ ਸ਼ਾਮਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਸ਼ਕਤੀਸ਼ਾਲੀ ਬਣਾਉਂਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਸ਼ਹਿਰ ਦੇ ਤਰਜੀਹੀ ਵਪਾਰ ਦੀ ਸਥਿਤੀ ਨੂੰ ਖਤਮ ਕਰਨ ਵਾਲੇ ਇਕ ਕਾਰਜਕਾਰੀ ਆਦੇਸ਼ ‘ਤੇ ਵੀ ਦਸਤਖਤ ਕੀਤੇ ਹਨ। ਵ੍ਹਾਈਟ ਹਾਊਸ ਦੇ ਬਾਹਰ ਇੱਕ ਪ੍ਰੈਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ ਕਿ ਇਸ ਦੇ ਤਹਿਤ ਹੁਣ ਹਾਂਗਕਾਂਗ ਨੂੰ  ਚੀਨ ਵਾਂਗ ਹੀ ਸਮਝਿਆ ਜਾਵੇਗਾ। ਇੱਥੇ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਣਗੇ, ਕੋਈ ਵਿਸ਼ੇਸ਼ ਆਰਥਿਕ ਤਰਜੀਹ ਨਹੀਂ ਹੋਵੇਗੀ ਅਤੇ ਨਾ ਹੀ ਸੰਵੇਦਨਸ਼ੀਲ ਤਕਨਾਲੋਜੀਆਂ ਦਾ ਕੋਈ ਨਿਰਯਾਤ ਹੋਵੇਗਾ। ਦੱਸ ਦੇਈਏ ਕਿ ਯੂਐਸ ਕਾਂਗਰਸ ਨੇ ਇਸ ਮਹੀਨੇ ਦੇ ਸ਼ੁਰੂ ‘ਚ ਸਰਬਸੰਮਤੀ ਨਾਲ ਹਾਂਗਕਾਂਗ ਖੁਦਮੁਖਤਿਆਰੀ ਐਕਟ ਨੂੰ ਪਾਸ ਕੀਤਾ ਸੀ।

Share This Article
Leave a Comment