ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਵਕੀਲ ਨੂੰ ਨਿਊਯਾਰਕ ਦੀ ਸੰਘੀ ਅਦਾਲਤ ‘ਚ ਬਤੋਰ ਜੱਜ ਕੀਤਾ ਨਾਮਜ਼ਦ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਵਕੀਲ ਨੂੰ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਬਤੋਰ ਜੱਜ ਨਿਯੁਕਤ ਕੀਤੇ ਜਾਣ ਲਈ ਸੋਮਵਾਰ ਨੂੰ ਨਾਮਜ਼ਦ ਕੀਤਾ। ਨਿਊਯਾਰਕ ਦੇ ਪੂਰਬੀ ਜਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਵਜੋਂ ਨਾਮਜ਼ਦ, ਸਰਿਤਾ ਕੋਮਾਤੀਰੇੱਡੀ, ਇੱਕ ਵਕੀਲ ਹਨ ਅਤੇ ਕੋਲੰਬੀਆ ਲਾਅ ਸਕੂਲ ਵਿੱਚ ਕਾਨੂੰਨ ਪੜ੍ਹਾਉਂਦੀ ਹਨ।

ਵ੍ਹਾਈਟ ਹਾਉਸ ਨੇ ਦੱਸਿਆ ਕਿ ਟਰੰਪ ਨੇ ਸੋਮਵਾਰ ਨੂੰ ਉਨ੍ਹਾਂ ਦੀ ਨਮਜ਼ਦਗੀ ਅਮਰੀਕੀ ਸੀਨੇਟ ਨੂੰ ਭੇਜਿਆ। ਇਸ ਤੋਂ ਪਹਿਲਾਂ ਉਹ ਇਸ ਜ਼ਿਲ੍ਹਾ ਅਦਾਲਤ ਦੇ ਸਾਬਕਾ ਜੱਜ ਬਰੇਟ ਕੈਵਨ ਦੇ ਤਹਿਤ ਕਲਰਕ ਦਾ ਕੰਮ ਕਰ ਚੁੱਕੀ ਹਨ।

ਇਸ ਤੋਂ ਪਹਿਲਾਂ ਉਹ ਜੂਨ 2018 ਤੋਂ ਜਨਵਰੀ 2019 ਤੱਕ ਅੰਤਰਰਾਸ਼ਟਰੀ ਨਾਰਕੋਟਿਕਸ ਅਤੇ ਮਨੀ ਲਾਂਡਰਿੰਗ ਮਾਮਲਿਆਂ ਦੀ ਉਪਪ੍ਰਮੁਖ ਅਤੇ 2016 ਤੋਂ 2019 ਤੱਕ ਕੰਪਿਊਟਰ ਹੈਕਿੰਗ ਅਤੇ ਬੌਧਿਕ ਜਾਇਦਾਦ ਕੋਆਰਡੀਨੇਟਰ ਦੇ ਅਹੁਦੇ ‘ਤੇ ਰਹੀ ਹਨ।

Share this Article
Leave a comment