ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਆਯਾਤ ‘ਤੇ ਲਗਾਏ ਗਏ 50 ਪ੍ਰਤੀਸ਼ਤ ਟੈਰਿਫ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਨੇ ਭਾਰਤ ‘ਤੇ ਲਗਾਏ ਗਏ ਇਸ ਟੈਰਿਫ ‘ਤੇ ਆਪਣੇ ਰੁਖ਼ ਦਾ ਜ਼ੋਰਦਾਰ ਬਚਾਅ ਕੀਤਾ। ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਬੰਧ ਦਹਾਕਿਆਂ ਤੋਂ “ਪੂਰੀ ਤਰ੍ਹਾਂ ਇੱਕਪਾਸੜ” ਰਹੇ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ “ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਬਹੁਤ ਚੰਗੇ ਹਨ।”
ਵ੍ਹਾਈਟ ਹਾਊਸ ਵਿਖੇ ਭਾਰਤ ‘ਤੇ ਟੈਰਿਫ ਬਾਰੇ ਸਵਾਲਾਂ ਦੇ ਜਵਾਬ ਵਿੱਚ, ਟਰੰਪ ਨੇ ਕਿਹਾ, “ਅਸੀਂ ਭਾਰਤ ਨਾਲ ਬਹੁਤ ਵਧੀਆ ਸਬੰਧ ਰੱਖਦੇ ਹਾਂ, ਪਰ ਭਾਰਤ ਨਾਲ ਸਾਡਾ ਰਿਸ਼ਤਾ ਕਈ ਸਾਲਾਂ ਤੋਂ ਇੱਕ-ਪਾਸੜ ਰਿਹਾ ਹੈ।ਭਾਰਤ ਨੇ ਸਾਡੇ ਤੋਂ ਵੱਡੇ ਟੈਰਿਫ ਵਸੂਲੇ, ਦੁਨੀਆ ਵਿੱਚ ਸਭ ਤੋਂ ਵੱਧ ਅਤੇ ਅਸੀਂ ਮੂਰਖਤਾ ਨਾਲ ਉਨ੍ਹਾਂ ਤੋਂ ਕੁਝ ਨਹੀਂ ਲੈਂਦੇ ਸੀ। ਇਸ ਲਈ ਉਹ ਜੋ ਵੀ ਬਣਾਉਂਦੇ ਸਨ, ਉਹ ਸਾਡੇ ਦੇਸ਼ ਭੇਜਦੇ ਸਨਪਰ ਅਸੀਂ ਕੁਝ ਵੀ ਨਹੀਂ ਭੇਜ ਸਕਦੇ ਸੀ ਕਿਉਂਕਿ ਉਹ ਸਾਡੇ ਤੋਂ 100 ਪ੍ਰਤੀਸ਼ਤ ਤੱਕ ਟੈਰਿਫ ਵਸੂਲਦੇ ਸਨ।
ਅਮਰੀਕੀ ਮੋਟਰਸਾਈਕਲ ਕੰਪਨੀ ਹਾਰਲੇ ਡੇਵਿਡਸਨ ਦੀ ਉਦਾਹਰਣ ਦਿੰਦੇ ਹੋਏ, ਟਰੰਪ ਨੇ ਕਿਹਾ, “ਹਾਰਲੇ ਡੇਵਿਡਸਨ ਭਾਰਤ ਵਿੱਚ ਨਹੀਂ ਵੇਚ ਸਕਦਾ ਸੀ ਕਿਉਂਕਿ ਮੋਟਰਸਾਈਕਲਾਂ ‘ਤੇ 200 ਪ੍ਰਤੀਸ਼ਤ ਟੈਰਿਫ ਸੀ, ਫਿਰ ਹਾਰਲੇ ਡੇਵਿਡਸਨ ਨੇ ਭਾਰਤ ਵਿੱਚ ਇੱਕ ਪਲਾਂਟ ਸਥਾਪਿਤ ਕੀਤਾ, ਹੁਣ ਉਨ੍ਹਾਂ ਨੂੰ ਟੈਰਿਫ ਦਾ ਭੁਗਤਾਨ ਨਹੀਂ ਕਰਨਾ ਪੈਂਦਾ।” ਉਨ੍ਹਾਂ ਇਹ ਵੀ ਕਿਹਾ ਕਿ ਚੀਨ, ਮੈਕਸੀਕੋ ਅਤੇ ਕੈਨੇਡਾ ਵਰਗੀਆਂ ਥਾਵਾਂ ਤੋਂ ਹਜ਼ਾਰਾਂ ਕੰਪਨੀਆਂ ਹੁਣ ਅਮਰੀਕਾ ਵਿੱਚ ਨਿਰਮਾਣ ਕਰਨਾ ਚਾਹੁੰਦੀਆਂ ਹਨ ਤਾਂ ਜੋ ਉਹ ਟੈਰਿਫ ਤੋਂ ਬਚ ਸਕਣ ਅਤੇ ਅਮਰੀਕੀ ਰੱਖਿਆ ਨੀਤੀਆਂ ਦਾ ਫਾਇਦਾ ਉਠਾ ਸਕਣ। ਹੁਣ ਹਜ਼ਾਰਾਂ ਕੰਪਨੀਆਂ ਅਮਰੀਕਾ ਆ ਰਹੀਆਂ ਹਨ, ਖਾਸ ਕਰਕੇ ਕਾਰ ਕੰਪਨੀਆਂ। ਉਹ ਇੱਥੇ ਨਿਰਮਾਣ ਕਰਨਾ ਚਾਹੁੰਦੀਆਂ ਹਨ ਕਿਉਂਕਿ, ਇੱਕ, ਉਹ ਇੱਥੇ ਰਹਿਣਾ ਪਸੰਦ ਕਰਦੇ ਹਨ ਅਤੇ ਦੂਜਾ, ਟੈਰਿਫ ਉਹਨਾਂ ਨੂੰ ਸੁਰੱਖਿਆ ਦੇ ਰਹੇ ਹਨ। ਤੀਜਾ, ਉਹ ਟੈਰਿਫ ਤੋਂ ਬਚਣਾ ਚਾਹੁੰਦੇ ਹਨ। ਕਿਉਂਕਿ ਜਦੋਂ ਉਹ ਇੱਥੇ ਕਾਰਾਂ ਬਣਾਉਂਦੇ ਹਨ, ਤਾਂ ਕੋਈ ਟੈਰਿਫ ਨਹੀਂ ਹੁੰਦਾ।”