ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਾਲੀ ਰਾਤ ਨੂੰ ਪਾਰਟੀ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਇਕ ਮੀਡੀਆ ਰਿਪੋਰਟਾਂ ਮੁਤਾਬਕ ਕੋਵਿਡ-19 ਮਹਾਮਾਰੀ ਕਾਰਨ ਸ਼ਹਿਰ ‘ਚ ਵੱਡੇ ਸਮਾਗਮਾਂ ਦੀਆਂ ਹੱਦਾਂ ਤੈਅ ਹੋਣ ਦੇ ਬਾਵਜੂਦ ਟਰੰਪ ਵਾਸ਼ਿੰਗਟਨ ‘ਚ ਚੋਣਾਂ ਵਾਲੀ ਰਾਤ ਨੂੰ ਪਾਰਟੀ ਦੀਆਂ ਤਿਆਰੀਆਂ ਕਰ ਰਹੇ ਹਨ।
ਸਥਾਨਕ ਮੀਡੀਆ ਨੇ ਦੱਸਿਆ ਕਿ ਟਰੰਪ 3 ਨਵੰਬਰ ਨੂੰ ਵਾਸ਼ਿੰਗਟਨ ਵਿੱਚ ਆਪਣੇ ਹੋਟਲ ‘ਚ ਚੋਣਾਂ ਵਾਲੀ ਰਾਤ ਪਾਰਟੀ ਕਰਨਗੇ ਅਤੇ ਉਨ੍ਹਾਂ ਦਾ ਇਹ ਫ਼ੈਸਲਾ ਸ਼ਹਿਰ ਦੇ ਡੈਮੋਕਰੇਟਿਕ ਮੇਅਰ ਦੇ ਨਾਲ ਵਿਵਾਦ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸਖਤ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਹੋਏ ਹਨ।
3 ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਵਲੋਂ ਰਿਪਬਲਿਕਨ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਟਰੰਪ ਵਲੋਂ ਇਸ ਪ੍ਰਬੰਧ ‘ਤੇ ਕੋਲੰਬੀਆ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੁਝ ਜ਼ਿਆਦਾ ਕਹਿਣਾ ਨਹੀਂ ਹੈ।
ਦੱਸਿਆ ਗਿਆ ਹੈ ਕਿ ਮਹਾਂਮਾਰੀ ਕਾਰਨ ਸ਼ਹਿਰ ਦੇ ਐਮਰਜੈਂਸੀ ਆਦੇਸ਼ਾਂ ਦੇ ਤਹਿਤ ਵਾਸ਼ਿੰਗਟਨ ਵਿੱਚ 50 ਤੋਂ ਜ਼ਿਆਦਾ ਲੋਕਾਂ ਦੇ ਇਕੱਠ ਹੋਣ ਦੀ ਇਜਾਜ਼ਤ ਨਹੀਂ ਹੈ। ਸ਼ਹਿਰ ਦੇ ਮੇਅਰ ਬੋਸਰ ਨੇ ਕਿਹਾ ਕਿ ਉਹ ਚੋਣਾਂ ਦੀ ਰਾਤ ਦੀਆਂ ਯੋਜਨਾਵਾਂ ਤੋਂ ਜਾਣੂ ਹਨ ਤੇ ਚਿਤਾਵਨੀ ਦਿੱਤੀ ਗਈ ਹੈ ਕਿ ਹੋਟਲ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ।