ਟਰੰਪ ਨੇ ਅਗਲੇ 60 ਦਿਨ ਲਈ ਨਵੇਂ ਗਰੀਨ ਕਾਰਡ ਜਾਰੀ ਕਰਨ ‘ਤੇ ਲਾਈ ਰੋਕ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਦੇਸ਼ ਵਿੱਚ ਇਮੀਗ੍ਰੇਸ਼ਨ ਨੂੰ ਅਸਥਾਈ ਰੂਪ ਨਾਲ ਮੁਅਤਲ ਕਰਨ ਦੇ ਆਪਣੇ ਕਾਰਜਕਾਰੀ ਆਦੇਸ਼ ਦੇ ਤੌਰ ‘ਤੇ ਅਗਲੇ 60 ਦਿਨ ਲਈ ਨਵੇਂ ਗਰੀਨ ਕਾਰਡ ਜਾਰੀ ਕਰਨ ਜਾਂ ਨਿਯਮਕ ਸਥਾਈ ਨਿਵਾਸ ਦੀ ਆਗਿਆ ਦੇਣ ਦੀ ਪ੍ਰਕਿਰਿਆ ਉੱਤੇ ਰੋਕ ਲਗਾ ਰਹੇ ਹਾਂ।

ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਹਾਲਾਂਕਿ ਇਸ ਕਦਮ ਦਾ ਉਨ੍ਹਾਂ ਲੋਕਾਂ ‘ਤੇ ਕੋਈ ਅਸਰ ਨਹੀਂ ਪਵੇਗਾ ਜੋ ਅਸਥਾਈ ਤੌਰ ‘ਤੇ ਦੇਸ਼ ਵਿੱਚ ਆ ਰਹੇ ਹਨ। ਇਸ ਕਾਰਜਕਾਰੀ ਆਦੇਸ਼ ਦਾ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ ‘ਤੇ ਅਸਰ ਪਵੇਗਾ ਜੋ ਗਰੀਨ ਕਾਰਡ ਮਿਲਣ ਦਾ ਇੰਤਜਾਰ ਕਰ ਰਹੇ ਹਨ।

ਟਰੰਪ ਨੇ ਕੋਰੋਨਾ ਵਾਇਰਸ ‘ਤੇ ਵ੍ਹਾਈਟ ਹਾਉਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ਸਾਨੂੰ ਪਹਿਲਾਂ ਅਮਰੀਕੀ ਕਾਮਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹ ਆਦੇਸ਼ 60 ਦਿਨ ਲਈ ਲਾਗੂ ਹੋਵੇਗਾ ਜਿਸ ਤੋਂ ਬਾਅਦ ਕਿਸੇ ਤਰ੍ਹਾਂ ਦੇ ਵਿਸਥਾਰ ਜਾਂ ਬਦਲਾਅ ਦੀ ਜ਼ਰੂਰਤ ‘ਤੇ ਮੈਂ ਖੁਦ ਅਤੇ ਲੋਕਾਂ ਦਾ ਇੱਕ ਸਮੂਹ ਉਸ ਸਮੇਂ ਦੀ ਆਰਥਿਕ ਪ੍ਰਸਥਿਤੀਆਂ ‘ਤੇ ਆਧਾਰਿਤ ਜਾੲਿਜ਼ਾ ਲਏਗਾ।

Share This Article
Leave a Comment