ਐਚ-1 ਬੀ ਵੀਜ਼ਾ ਧਾਰਕਾਂ ਲਈ ਵੱਡੀ ਰਾਹਤ ਦੀ ਖਬਰ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਟਰੰਪ ਦੀ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਇੱਕ ਸਮੂਹ ਜ਼ਿਲ੍ਹਾ ਅਦਾਲਤ ਤੋਂ ਕੁੱਝ ਸ਼੍ਰੇਣੀਆਂ ਵਿੱਚ ਐਚ-1 ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਦੇਸ਼ ਵਿੱਚ ਕੰਮ ਕਰਨ ਦੀ ਆਗਿਆ ਬਣਾਏ ਰੱਖਣ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਐਚ- 1 ਬੀ ਵੀਜ਼ਾਧਾਰਕ ਦੇ ਜੀਵਨਸਾਥੀ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲ ਜਾਵੇਗੀ।

ਟਰੰਪ ਸਰਕਾਰ ਪਹਿਲਾਂ ਇਸਦੇ ਖਿਲਾਫ ਸੀ ਪਰ ਉਸਨੇ ਆਪਣਾ ਫੈਸਲਾ ਬਦਲਦੇ ਹੋਏ ਪੁਰਾਣੇ ਓਬਾਮਾ ਸਰਕਾਰ ਦੇ ਉਸ ਨਿਯਮ ‘ਤੇ ਰੋਕ ਨਾਂ ਲਗਾਉਣ ਦੀ ਸਿਫਾਰਿਸ਼ ਕੀਤੀ ਜਿਸ ਤਹਿਤ ਐਚ- 1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਵੀ ਦੇਸ਼ ਵਿੱਚ ਕੰਮ ਕਰ ਸਕਦੇ ਹਨ।

ਅਮਰੀਕੀ ਗ੍ਰਹਿ ਮੰਤਰਾਲੇ ਨੇ ਜ਼ਿਲ੍ਹਾ ਅਦਾਲਤ ਡਿਸਟਰਿਕਟ ਵਾਸ਼ਿੰਗਟਨ ਵਿੱਚ ਇਸ ਹਫ਼ਤੇ ਦਲੀਲ ਦਿੱਤੀ ਕਿ ਐਚ-4 ਵੀਜਾ ਧਾਰਕਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਦੇਣ ਵਾਲੇ 2015 ਦੇ ਆਦੇਸ਼ ਨੂੰ ਚੁਣੋਤੀ ਦੇਣ ਵਾਲੇ ਅਮਰੀਕੀ ਤਕਨੀਕੀ ਪੇਸ਼ੇਵਰਾਂ ਨੂੰ ਇਸ ਤਰ੍ਹਾਂ ਦੀ ਮਨਜ਼ੂਰੀ ਤੋਂ ਕੋਈ ਨੁਕਸਾਨ ਨਹੀਂ ਹੋਇਆ ਹੈ।

ਐਚ-1ਬੀ ਦੇ ਜੀਵਨਸਾਥੀ ਲਈ ਐਚ-4 ਵੀਜ਼ਾ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਵੱਲੋਂ ਵੀਜ਼ਾ ਧਾਰਕਾਂ ਦੇ ਪਰਿਵਾਰ ਦੇ ਕਰੀਬੀ ਮੈਬਰਾਂ ਨੂੰ ਦਿੱਤਾ ਜਾਂਦਾ ਹੈ।

Share This Article
Leave a Comment