ਜਸਟਿਨ ਟਰੂਡੋ ਨੇ ਇੰਟਰਨੈਸ਼ਨਲ ਟਰੈਵਲ ਲਈ ਤਿਆਰ ਕੀਤੇ ਗਏ ਵੈਕਸੀਨ ਪਾਸਪੋਰਟ ਦਾ ਕੀਤਾ ਖੁਲਾਸਾ

TeamGlobalPunjab
2 Min Read

ਓਟਾਵਾ: ਫੈਡਰਲ ਸਰਕਾਰ ਵੱਲੋਂ ਇੰਟਰਨੈਸ਼ਨਲ ਟਰੈਵਲ ਲਈ ਤਿਆਰ ਕੀਤੇ ਗਏ ਵੈਕਸੀਨ ਪਾਸਪੋਰਟ ਦਾ ਖੁਲਾਸਾ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੀ ਡੈਮੋਕ੍ਰੇਟਿਕ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਇੱਕ ਨਵੇਂ ਨੈਸ਼ਨਲ ਵੈਕਸੀਨ ਪਾਸਪੋਰਟ `ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਸਸਕੈਚਵਨ, ਓਨਟਾਰੀਓ, ਕਿਊਬੈਕ, ਨੋਵਾ ਸਕੋਸ਼ੀਆ ਅਤੇ ਹੋਰ ਕਈ ਸੂਬਿਆਂ ਨੇ ਟੀਕਾਕਰਣ ਦੇ ਨਵੇਂ ਸਬੂਤ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਵੈਕਸੀਨੇਸ਼ਨ ਲਈ ਕੰਮ ਕਰਨ ਦੇ ਨਾਲ-ਨਾਲ ਹੈਲ਼ਥ ਕੇਅਰ ਵਰਕਰਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਕਦਮ ਚੁੱਕ ਰਹੀ ਹੈ।

ਫੈਡਰਲ ਸਰਕਾਰ ਕੋਵਿਡ-19 ਲਾਕਡਾਊਨ ਕਾਰਨ ਕਾਰੋਬਾਰ ਨੂੰ ਹੋਏ ਨੁਕਸਾਨ ਤੋਂ ਬਚਣ ਲਈ 7.4 ਬਿਲੀਅਨ ਡਾਲਰ ਖਰਚ ਕਰਨ ਜਾ ਰਹੀ ਹੈ। ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕੈਨੇਡਾ ਰਿਕਵਰੀ ਬੈਨੇਫਿਟ (ਸੀਆਰਬੀ) 23 ਅਕਤੂਬਰ ਨੂੰ ਖ਼਼ਤਮ ਹੋਣ ਜਾ ਰਹੇ ਹਨ ਅਤੇ 24 ਅਕਤੂਬਰ ਤੋਂ ਕੈਨੇਡਾ ਵਰਕਰ ਲਾਕਡਾਊਨ ਬੈਨੇਫਿਟ ਸ਼ੁਰੂ ਹੋ ਜਾਣਗੇ। ਡਿਪਟੀ ਪ੍ਰਧਾਨ ਨੇ ਨਵੇਂ ਟਾਰਗੈੱਟ ਬੈਨੇਫਿਟਜ਼ ਬਾਰੇ ਜਾਨਕਾਰੀ ਸਾਂਝੀ ਕੀਤੀ।

ਜ਼ਿਕਰਯੋਗ ਹੈ ਕਿ ਕਈ ਦੇਸ਼ਾਂ ਜਿਵੇਂ ਕਿ ਅਮਰੀਕਾ ਵੱਲੋਂ ਟਰੈਵਲਰਜ਼ ਲਈ ਆਪਣੀਆਂ ਹੱਦਾਂ ਖੋਲ੍ਹੀਆਂ ਜਾ ਰਹੀਆਂ ਹਨ, ਇਸ ਦੇ ਮੱਦੇਨਜ਼ਰ ਟਰੈਵਲ ਲਈ ਵੈਕਸੀਨੇਸ਼ਨ ਦਾ ਸਬੂਤ ਹੁਣ ਤੱਕ ਪ੍ਰੋਵਿੰਸ਼ੀਅਲ ਵੈਕਸੀਨ ਰਸੀਦਾਂ ਰਾਹੀਂ ਹੀ ਮਿਲਦਾ ਰਿਹਾ ਹੈ। ਟਰੈਵਲ ਲਈ ਦੇਸ਼ ਭਰ ਵਿੱਚ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਨਾਲ ਇਨ੍ਹਾਂ ਦਸਤਾਵੇਜ਼ਾਂ ਵਿੱਚ ਇੱਕਸਾਰਤਾ ਆਵੇਗੀ।

- Advertisement -

Share this Article
Leave a comment