ਟਰੂਡੋ ਵਲੋਂ ਸੂਬਿਆਂ ਨੂੰ ‘ਵੈਕਸੀਨ ਪਾਸਪੋਰਟ’ ਲਈ 1 ਅਰਬ ਡਾਲਰ ਦੇ ਫੰਡ ਦੇਣ ਦਾ ਵਾਅਦਾ

TeamGlobalPunjab
2 Min Read

ਮਿਸੀਸਾਗਾ : ਲਿਬਰਲ ਨੇਤਾ ਜਸਟਿਨ ਟਰੂਡੋ ਨੇ ਸੂਬਿਆਂ ਨੂੰ ਵੈਕਸੀਨ ਪਾਸਪੋਰਟ ਬਣਾਉਣ ਵਿੱਚ ਸਹਾਇਤਾ ਲਈ ਇੱਕ ਅਰਬ ਡਾਲਰ ਦੇ ਫੰਡ ਦੀ ਘੋਸ਼ਣਾ ਕੀਤੀ ਹੈ। ਕੋਵਿਡ-19 ਦੇ ਵਿਰੁੱਧ ਟੀਕਾਕਰਣ ਕਰਵਾਉਣ ਵਾਲੇ ਲੋਕ ਇਸ ਵੈਕਸੀਨ ਪਾਸਪੋਰਟ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਸੁਰੱਖਿਅਤ ਬਣਾਉਣ ਲਈ ਦਿਖਾ ਸਕਦੇ ਹਨ ।

ਮਿਸੀਸਾਗਾ (ਓਂਟਾਰੀਓ) ਵਿੱਚ ਚੋਣ ਮੁਹਿੰਮ ਦੇ ਸਟਾਪ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਟਰੂਡੋ ਨੇ ਕਿਹਾ ਕਿ ਉਹ “ਕੈਨੇਡੀਅਨਾਂ ਨੂੰ ਮੁੜ ਸੁਰੱਖਿਅਤ ਅਤੇ ਜ਼ਿੰਮੇਵਾਰ ਤਰੀਕੇ ਨਾਲ ਅੱਗੇ ਵਧਦੇ ਵੇਖਣਾ ਚਾਹੁੰਦੇ ਹਨ।”

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਹ ‘ਟੂਲ’ ਬਣਾਉਣਾ ਹੈ ਜਿਸਦਾ ਇਸਤੇਮਾਲ ਟੀਕਾਕਰਣ ਕਰਵਾਉਣ ਵਾਲੇ ਸਟੋਰ, ਅਖਾੜੇ ਜਾਂ ਦਫਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਸਾਬਤ ਕਰਨ ਲਈ ਕਰ ਸਕਦਾ ਹੈ ਕਿ ਉਸ ਨੇ ਆਪਣੀ ਵੈਕਸੀਨ ਖੁਰਾਕ ਲੈ ਲਈ ਹੈ।

ਟਰੂਡੋ ਨੇ ਕਿਹਾ, ਜੇ ਕਿਸੇ ਸੂਬੇ ਨੂੰ ਲੋੜ ਹੈ ਕਿ ਕਿਸੇ ਸਥਾਨਕ ਰੈਸਟੋਰੈਂਟ, ਜਿੰਮ ਜਾਂ ਹੋਰ ਗੈਰ-ਜ਼ਰੂਰੀ ਕਾਰੋਬਾਰੀ ਸਥਾਨ ‘ਤੇ ਹਰੇਕ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਵੇ ਅਤੇ ਟੀਕਾਕਰਣ ਦਾ ਸਬੂਤ ਦਿਖਾਇਆ ਜਾਵੇ ਤਾਂ ਓਟਾਵਾ ਅਜਿਹਾ ਕਰਨ ਵਿੱਚ ਮਦਦ ਕਰੇਗਾ। ਓਟਾਵਾ ਉਸ ਪ੍ਰੋਗਰਾਮ ਦੇ ਲਾਗੂ ਹੋਣ ਲਈ ਭੁਗਤਾਨ ਕਰੇਗਾ।

- Advertisement -

 

- Advertisement -

 

ਜ਼ਿਕਰਯੋਗ ਹੈ ਕਿ ਕੁਝ ਸੂਬਿਆਂ ਖਾਸ ਕਰਕੇ ਬੀਸੀ ਅਤੇ ਕਿਊਬੈਕ, ਨੇ ਪਹਿਲਾਂ ਹੀ ਸਮਾਰਟਫੋਨ ਅਧਾਰਤ ਟੀਕੇ ਦੇ ਪਾਸਪੋਰਟ ਬਣਾ ਲਏ ਹਨ। ਪਰ ਦੇਸ਼ ਦੇ ਦੋ ਸਭ ਤੋਂ ਵੱਡੇ ਸੂਬਿਆਂ – ਅਲਬਰਟਾ ਅਤੇ ਓਂਟਾਰੀਓ ਵਿੱਚ ਸੂਬਾਈ ਨੇਤਾਵਾਂ ਨੇ ਅਜਿਹੀ ਪ੍ਰਣਾਲੀ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਹੈ ਕਿ ‘ਟੀਕਾ ਪਾਸਪੋਰਟ’ ਸਮਾਜ ਨੂੰ ਵੰਡਣ ਵੱਲ ਲੈ ਜਾਵੇਗਾ।

Share this Article
Leave a comment