ਟਰੂਡੋ ਨੇ ਕਿਊਬਿਕ ਦੇ ਧਰਮ ਨਿਰਪੱਖਤਾ ਕਾਨੂੰਨ ‘ਤੇ ਬਹਿਸ ਦੇ ਸਵਾਲ ਨੂੰ ਦੱਸਿਆ ‘ਅਪਮਾਨਜਨਕ’

TeamGlobalPunjab
3 Min Read

 

ਹੈਮਿਲਟਨ/ਓਟਾਵਾ : ਲਿਬਰਲ ਨੇਤਾ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਊਬੈਕ ਦੇ ਧਰਮ ਨਿਰਪੱਖਤਾ ਕਾਨੂੰਨ ਦੇ ਸੰਬੰਧ ਵਿੱਚ ਬੀਤੀ ਰਾਤ  ਅੰਗਰੇਜ਼ੀ ਬਹਿਸ ਦੌਰਾਨ ਪੁੱਛਿਆ ਗਿਆ ਪ੍ਰਸ਼ਨ “ਅਪਮਾਨਜਨਕ” ਸੀ।

 ‘ਬਿੱਲ 21’ ਮੁੱਦੇ ‘ਤੇ ਬਲਾਕ ਕਿਊਬੈਕੋਇਸ ਲੀਡਰ ਯਵੇਸ-ਫ੍ਰੈਂਕੋਇਸ ਬਲੈਂਚੈਟ ਅਤੇ ਬਹਿਸ ਸੰਚਾਲਕ ਸ਼ਚੀ ਕੁਰਲ ਦੇ ਵਿੱਚ ਤੇਜ਼ ਤਰਾਰ ਬਹਿਸ ਦੀ ਸ਼ੁਰੂਆਤ ਹੋਈ। ਬਿੱਲ 21, ਜਿਸ ਵਿੱਚ ਅਧਿਆਪਕਾਂ, ਪੁਲਿਸ ਅਧਿਕਾਰੀਆਂ ਅਤੇ ਸਰਕਾਰੀ ਵਕੀਲਾਂ ਸਮੇਤ ਕੁਝ ਸਿਵਲ ਕਰਮਚਾਰੀਆਂ ਨੂੰ ਕੰਮ ਤੇ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ ਲਗਾਈ ਗਈ ਹੈ । ਇਸੇ ਤਰ੍ਹਾਂ ‘ਬਿਲ 96’ ਬਾਰੇ ਵੀ ਵਿਵਾਦ ਹੈ , ਜਿਹੜਾ ਕਿ ਫ੍ਰੈਂਚ ਭਾਸਾ ਨੂੰ ਪ੍ਰਾਂਤ ਵਿੱਚ ਕੰਮ ਕਰਨ ਲਈ ਲੋੜੀਂਦੀ ਇੱਕਲੌਤੀ ਭਾਸ਼ਾ ਬਣਾ ਦੇਵੇਗਾ।

ਬਹਿਸ ਸੰਚਾਲਕ ਸ਼ਚੀ ਕੁਰਲ ਨੇ ਪੁੱਛਿਆ “ਤੁਸੀਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਿਊਬੈਕ ਨੂੰ ਨਸਲਵਾਦ ਦੀ ਸਮੱਸਿਆ ਹੈ, ਫਿਰ ਵੀ ਤੁਸੀਂ ਬਿੱਲ-96 ਅਤੇ ਬਿੱਲ-21 ਵਰਗੇ ਕਾਨੂੰਨ ਦਾ ਬਚਾਅ ਕਰਦੇ ਹੋ ਜੋ ਧਾਰਮਿਕ ਘੱਟ ਗਿਣਤੀਆਂ, ਐਂਗਲੋਫੋਨਸ ਅਤੇ ਐਲੋਫੋਨਸ ਨੂੰ ਹਾਸ਼ੀਏ ‘ਤੇ ਰੱਖਦੇ ਹਨ। ਕਿਊਬੈਕ ਨੂੰ ਇੱਕ ਵੱਖਰੇ ਸਮਾਜ ਵਜੋਂ ਮਾਨਤਾ ਪ੍ਰਾਪਤ ਹੈ । ਪਰ ਪ੍ਰਾਂਤ ਤੋਂ ਬਾਹਰ ਦੇ ਲੋਕਾਂ ਲਈ, ਕਿਰਪਾ ਕਰਕੇ ਇਹ ਸਮਝਣ ਵਿੱਚ ਸਹਾਇਤਾ ਕਰੋ ਕਿ ਤੁਹਾਡੀ ਪਾਰਟੀ ਵੀ ਕਿਉਂ ਇਨ੍ਹਾਂ ਪੱਖਪਾਤੀ ਕਾਨੂੰਨਾਂ ਦਾ ਸਮਰਥਨ ਕਰਦੀ ਹੈ।”

- Advertisement -

ਇਸ ਤੇ ਬਲੈਂਚੈਟ ਨੇ ਜਵਾਬ ਦਿੱਤਾ,”ਉਹ ਕਾਨੂੰਨ ਵਿਤਕਰੇ ਬਾਰੇ ਨਹੀਂ ਹਨ। ਉਹ ਕਿਊਬੈਕ ਦੇ ਮੁੱਲਾਂ ਬਾਰੇ ਹਨ।”

 

ਕੁਰਲ ਨੇ ਬਲੈਂਚੈਟ ਨੂੰ ਇੱਕ ਤੋਂ ਵੱਧ ਵਾਰ ਪੁੱਛਿਆ ਕਿ ਉਹ ਉਸ ਦਾ ਸਮਰਥਨ ਕਿਉਂ ਕਰਦੇ ਹਨ ਜਿਸਨੂੰ ਉਹ “ਭੇਦਭਾਵਪੂਰਨ ਕਾਨੂੰਨ” ਕਹਿੰਦੇ ਹਨ !

ਬਲੈਂਚੈਟ ਨੇ ਕਿਹਾ, “ਤੁਸੀਂ ਜਿੰਨੀ ਵਾਰ ਚਾਹੋ ਦੁਹਰਾ ਸਕਦੇ ਹੋ ਕਿ ਇਹ ਭੇਦਭਾਵ ਵਾਲੇ ਕਾਨੂੰਨ ਹਨ।” “ਅਸੀਂ ਕਹਿ ਰਹੇ ਹਾਂ ਕਿ ਉਹ ਜਾਇਜ਼ ਕਾਨੂੰਨ ਹਨ ਜੋ ਕਿ ਕਿਊਬਿਕ ਦੇ ਖੇਤਰ ਵਿੱਚ ਲਾਗੂ ਹੁੰਦੇ ਹਨ ਅਤੇ ਅਜਿਹਾ ਲਗਦਾ ਹੈ ਕਿ ਇੱਥੇ ਆਸ-ਪਾਸ ਦੇ ਲੋਕ ਹਨ ਜੋ ਇਸ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਨ।”

- Advertisement -

ਟਰੂਡੋ ਨੇ ਬੀਤੇ ਕੱਲ੍ਹ ਹੋਈ ਬਹਿਸ ਬਾਰੇ ਹੈਮਿਲਟਨ ‘ਚ ਇੱਕ ਮੁਹਿੰਮ ਦੇ ਦੌਰਾਨ ਬੋਲਦੇ ਹੋਏ ਕਿਹਾ ਕਿ ਉਹ ਇਹ ਪ੍ਰਸ਼ਨ ਪੁੱਛੇ ਜਾਣ ਤੇ ਹੈਰਾਨ ਹੋਏ ਸਨ।

ਉਨ੍ਹਾਂ ਕਿਹਾ, “ਇਸ ਬਾਰੇ ਮੇਰੀ ਸਥਿਤੀ ਸਭ ਨੂੰ ਪਤਾ ਹੈ, ਵਿਸ਼ੇਸ਼ ਕਾਨੂੰਨ ਦੇ ਪੱਖ ਵਿੱਚ ਨਹੀਂ। ਪਰ ਇਹ ਸੁਝਾਅ ਦੇਣਾ ਗਲਤ ਹੈ ਕਿ ਕਿਊਬੇਸਰ ਨਸਲਵਾਦੀ ਹਨ।”

“ਇੱਕ ਕਿਊਬੇਸਰ ਵਜੋਂ, ਮੈਨੂੰ ਇਹ ਪ੍ਰਸ਼ਨ ਸੱਚਮੁੱਚ ਅਪਮਾਨਜਨਕ ਲੱਗਿਆ। ਹਾਂ, ਮੈਨੂੰ ਲਗਦਾ ਹੈ, ਦੇਸ਼ ਭਰ ਵਿੱਚ ਅਤੇ ਦੇਸ਼ ਦੇ ਹਰ ਹਿੱਸੇ ਵਿੱਚ ਪ੍ਰਣਾਲੀਗਤ ਨਸਲਵਾਦ ਨਾਲ ਲੜਨ ਲਈ ਬਹੁਤ ਸਾਰੇ ਕੰਮ ਕਰਨੇ ਬਾਕੀ ਹਨ। ਪਰ ਮੈਨੂੰ ਨਹੀਂ ਲਗਦਾ ਕਿ ਇਹ ਪ੍ਰਸ਼ਨ ਸਵੀਕਾਰਯੋਗ ਜਾਂ ਢੁੱਕਵਾਂ ਸੀ।.. ਮੈਨੂੰ ਪਿਛਲੀ ਰਾਤ ਵੀ [ਇਸ] ਤੇ ਕਾਰਵਾਈ ਕਰਨ ਵਿੱਚ ਬਹੁਤ ਮੁਸ਼ਕਲ ਆਈ। “

ਉਧਰ ਵਿਰੋਧੀ ਧਿਰ ਦੇ ਆਗੂ ਅਤੇ ਕੰਜ਼ਰਵੇਟਿਵ ਲੀਡਰ ਏਰਿਨ ਓ ਟੂਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਬਹਿਸ ਦੌਰਾਨ ਕੁਝ ਪ੍ਰਸ਼ਨ ਮਿਲੇ ਸਨ। ਓ ਟੂਲ ਨੇ ਕਿਹਾ ਕਿ ਕਿਊਬਿਕ ਦੇ ਧਰਮ ਨਿਰਪੱਖਤਾ ਕਾਨੂੰਨ ਬਾਰੇ ਬਹਿਸ ਦਾ ਸਵਾਲ ‘ਅਨਿਆਂਪੂਰਨ’ ਸੀ।

Share this Article
Leave a comment