ਚੰਡੀਗੜ੍ਹ: ਡੇਰਾਬਸੀ ਵਿਖੇ ਅੱਜ ਵੱਡਾ ਹਾਦਸਾ ਵਾਪਰਦੇ ਟਲ ਗਿਆ। ਦੁਪਹਿਰ ਨੂੰ ਰੇਲਵੇ ਓਵਰਬਰਿਜ ‘ਤੇ ਓਵਰਟੇਕ ਕਰਦੇ ਸਮੇਂ ਟਰੱਕ ਖੱਬੇ ਪਾਸੇ ਰੇਲਿੰਗ ਨਾਲ ਟਕਰਾਇਆ ਤੇ ਫਿਰ ਵਾਹਨ ਨਾਲ ਜਿਸਦੇ ਨਾਲ ਕੰਟੇਨਰ ਦਾ ਸੰਤੁਲਨ ਵਿਗੜਿਆ ਅਤੇ ਉਹ ਵੀ ਘੁੰਮ ਕੇ ਖੱਬੇ ਪਾਸੇ ਪੁੱਲ ਦੀ ਰੇਲਿੰਗ ਤੋੜਦੇ ਹੋਏ ਸਰਵਿਸ ਰੋਡ ਦੇ ਆਰ ਪਾਰ ਜਾ ਡਿੱਗਿਆ।
ਇਸ ਹਾਦਸੇ ਦੀ ਲਪੇਟ ‘ਚ ਆਉਣੋਂ ਅਲਟੋ ਕਾਰ ਵਾਲ-ਵਾਲ ਬਚ ਗਈ ਜਦਕਿ ਪਿੱਲਰ ਹੇਠਾਂ ਇੱਕ ਰੇਹੜੀ ਚਾਲਕ ‘ਤੇ ਡਿਗ ਗਿਆ ਤੇ ਉਹ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।