ਲੌਕਡਾਉਂਨ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ ਕਿਹਾ ਕਿ ਰੋਟੀ ਹੈ ਤਾਂ ਜਾਨ ਵੀ ਹੈ ਅਤੇ ਜਹਾਨ ਵੀ

TeamGlobalPunjab
2 Min Read

ਚੰਡੀਗੜ੍ਹ : ਲੌਕ ਡਾਉਨ ਨੂੰ ਲੈ ਕੇ ਵੱਖ ਵੱਖ ਸਿਆਸਤਦਾਨ ਅਲੱਗ ਅਲੱਗ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਸਬੰਧੀ ਹੁਣ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਪ੍ਰਤੀਕਿਰਿਆ ਦਿਤੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕੀਤਾ ਗਿਆ ਲੌਕਦਾਊਨ ਕੋਰੋਨਾ ਵਾਇਰਸ ਦੀ ਭਾਵੇਂ ਇਕ ਇੱਕ ਸਹੀ ਦਵਾਈ ਹੈ, ਪਰ ਇਸ ਦਾ ਪ੍ਰਭਾਵ ਬਹੁਤ ਦੁਖਦਾਈ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਗੱਲ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਹ ਕਿਧਰੇ ਬੀਮਾਰੀ ਤੋਂ ਵੀ ਖਤਰਨਾਕ ਰੂਪ ਧਾਰਨ ਨਾ ਕਰ ਲੈਣ । ਵਡੇ ਬਾਦਲ ਅਨੁਸਾਰ ਇਸ ਕਾਰਨ ਗਰੀਬ ਅਤੇ ਦਿਹਾੜੀਦਾਰ ਤੋਂ ਇਲਾਵਾ ਮੱਧ ਵਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਇਸ ਮੌਕੇ ਉਨ੍ਹਾਂ ਅਜਾਦੀ ਦੇ ਸੰਗਰਾਮ ਦੀ ਉਦ੍ਹਾਰ ਦਿੰਦਿਆਂ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਦੀ ਭਾਵਨਾ ਦੀ ਜਰੂਰਤ ਹੈ । ਇਸ ਮੌਕੇ ਉਨ੍ਹਾਂ ਲੋਕਾਂ ਦੀ ਸ਼ਲਾਘਾ ਕੀਤੀ ਕਿ ਲੋਕ ਇਸ ਵਿਚ ਸਰਕਾਰ ਦਾ ਪੂਰਾ ਸਾਥ ਦੇ ਰਹੇ ਹਨ ਅਤੇ ਹੁਣ ਸਰਕਾਰ ਨੂੰ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਹਲ ਕਰਨੀਆਂ ਚਾਹੀਦੀਆਂ ਹਨ । ਇਸ ਮੌਕੇ ਉਨ੍ਹਾਂ ਲੌਕ ਡਾਉਂਨ ਦੀਆਂ ਨਵੀਆਂ ਪਾਬੰਦੀਆਂ ਦੀ ਸ਼ਲਾਘਾ ਕੀਤੀ । ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਮਹਾਂਮਾਰੀ ਖ਼ਿਲਾਫ ਲੜਾਈ ਲੜਣ ਵਾਲੇ ਉਹਨਾਂ ਯੋਧਿਆਂ ਖਾਸ ਕਰਕੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਸਲਾਮ ਕਰਦੇ ਹਨ, ਜਿਹੜੇ ਜੰਗ ਦੇ ਮੈਦਾਨ ਵਿਚ ਖੜ੍ਹੇ ਹੋ ਕੇ ਆਪਣੀਆਂ ਜ਼ਿੰਦਗੀਆਂ ਖਤਰੇ ਵਿਚ ਪਾ ਰਹੇ ਹਨ ਜਦਕਿ ਅਸੀਂ ਆਪਣੇ ਘਰਾਂ ਅੰਦਰ ਬੈਠੇ ਹਾਂ। ਇਸ ਮੌਕੇ ਉਨ੍ਹਾਂ ਕਿਸਾਨਾਂ ਦੇ ਪੱਖ ਵਿਚ ਆਉਂਦਿਆਂ ਕੇਂਦਰ ਸਰਕਾਰ ਨੂੰ ਕਣਕ ਉੱਤੇ ਬੋਨਸ ਦੇਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸਤੋਂ ਇਲਾਵਾ ਸਰਕਾਰ ਨੂੰ ਖੇਤੀ ਲਾਗਤ ਉੱਤੇ ਸਬਸਿਡੀ ਦੇਣ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ।

Share this Article
Leave a comment