ਗੁਰਦਾਸਪੁਰ ਪਹੁੰਚੇ ਕੈਪਟਨ ਦੇ ਮੰਤਰੀ ਨੇ ਖੇਤੀ ਕਾਨੂੰਨ ਬਾਰੇ ਕੀਤੀ ਵੱਡੀ ਗੱਲ

TeamGlobalPunjab
1 Min Read

ਗੁਰਦਾਸਪੁਰ: ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਬਟਾਲਾ-ਹਰਗੋਬਿੰਦਪੁਰ ਮੁੱਖ ਮਾਰਗ ਦਾ ਰੱਖਿਆ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਸੜਕ ਦੀ ਬਹੁਤ ਸਮੇਂ ਤੋਂ ਖਸਤਾ ਹਾਲਤ ਸੀ ਅਤੇ ਹੁਣ 10 ਕਰੋੜ ਰੁਪਏ ਖਰਚ ਕਰ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ।

ਉਥੇ ਹੀ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਪੰਜਾਬ ਦੀਆ ਨਗਰ ਕੌਂਸਲ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਨਹੀਂ ਹੋ ਪਾ ਰਹੀਆਂ ਅਤੇ ਹੁਣ ਕਰੋਨਾ ਮਹਾਂਮਾਰੀ ਦਾ ਦੂਸਰਾ ਫੇਜ਼ ਪੂਰੀ ਦੁਨੀਆ ‘ਚ ਹੈ ਜਿਸ ਕਾਰਨ ਹਾਲਾਤ ਬਹੁਤ ਖ਼ਤਰਨਾਕ ਬਣ ਗਏ ਹਨ। ਜਿਵੇਂ ਹੀ ਕੁਝ ਰਾਹਤ ਹੁੰਦੀ ਹੈ ਤਾਂ ਚੋਣਾਂ ਕਰਵਾਇਆ ਜਾਣਗੀਆਂ।

ਇਸ ਦੇ ਨਾਲ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਚਾਹੇ ਇਹ ਮੁਲਾਕਾਤ ਬੇਸਿੱਟਾ ਹੋਈ ਲੇਕਿਨ ਹੁਣ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਅਖੀਰ ਚੰਗੇ ਨਤੀਜੇ ਆਉਣਗੇ।

Share this Article
Leave a comment