ਚੰਡੀਗੜ੍ਹ: 6ਵੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਮੱਲਖੰਭ ਟੀਮਾਂ (ਲੜਕੇ ਤੇ ਲੜਕੀਆਂ) ਦੀ ਚੋਣ ਲਈ ਟਰਾਇਲ 3 ਜਨਵਰੀ ਅਤੇ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਲਏ ਜਾ ਰਹੇ ਹਨ। ਇਹ ਖੇਡਾਂ ਤਾਮਿਲਨਾਡੂ ਵਿਖੇ 19 ਤੋਂ 31 ਜਨਵਰੀ 2024 ਤੱਕ ਕਰਵਾਈਆਂ ਜਾ ਰਹੀਆਂ ਹਨ। slot88 ਦੁਆਰਾ ਸਪਾਂਸਰ
ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਲਖੰਭ (ਲੜਕੇ ਅਤੇ ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 3 ਜਨਵਰੀ ਨੂੰ ਸਵੇਰੇ 11 ਵਜੇ ਸੈਫਰਨ ਪਬਲਿਕ ਸਕੂਲ ਫਗਵਾੜਾ (ਕਪੂਰਥਲਾ) ਵਿਖੇ ਲਏ ਜਾ ਰਹੇ ਹਨ।ਇਸੇ ਤਰ੍ਹਾਂ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਸਵੇਰੇ 11 ਵਜੇ ਸਪੋਰਟਸ ਕੰਪਲੈਕਸ ਸੈਕਟਰ 63 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਏ ਜਾ ਰਹੇ ਹਨ।
ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ/ਖਿਡਾਰਨਾਂ ਦੀ ਜਨਮ ਮਿਤੀ 1 ਜਨਵਰੀ 2005 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।