ਖੰਨਾ ‘ਚ ਚਾਈਨਾ ਡੋਰ ਕਾਰਨ ਵਿਦੇਸ਼ੀ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ

Prabhjot Kaur
2 Min Read

ਖੰਨਾ: ਬਸੰਤ ਪੰਚਮੀ ਮੌਕੇ ਇਸ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਸੂਬੇ ਭਰ ਵਿੱਚ ਭਾਵੇ ਪੁਲਿਸ ਵੱਲੋਂ ਪੂਰੀ ਸਖ਼ਤੀ ਵਰਤੀ ਗਈ ਸੀ, ਪਰ ਸਖ਼ਤੀ ਦੇ ਬਾਵਜੂਦ ਵੀ ਪੰਤਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਖੂਨੀ ਡੋਰ ਨਾਲ ਖੂਬ ਪੰਤਗ ਉੜਾਏ ਗਏ ਹਨ।

ਉੱਥੇ ਹੀ ਅੱਜ ਵਦੇਸ਼ੀ ਵਿਦਿਆਰਥੀ ਨਾਲ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜੋ ਆਪਣੇ ਮੋਟਰਸਾਈਕਲ ‘ਤੇ ਕਟਾਣੀ ਤੋਂ ਹੀਰਾ ਜਾ ਰਹੇ ਸਨ। ਜਾਣਕਾਰੀ ਮੁਤਾਬਕ ਕੋਹਾੜਾ ਦੇ ਨੇੜ੍ਹੇ ਵਿਦਿਆਰਥੀ ਦੇ ਹੱਥ ਵਿੱਚ ਚਾਇਨਾ ਡੋਰ ਫਸਣ ਕਾਰਨ ਐਕਸੀਡੈਂਟ ਹੋ ਗਿਆ। ਜਿਸ ਕਾਰਨ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਇਸ ਤੋਂ ਬਾਅਦ ਦੋਵਾਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਜੋ ਵਿਦਿਆਰਥੀ ਬਾਈਕ ਚਲਾ ਰਿਹਾ ਸੀ ਉਸ ਦੇ ਹੱਥ ਵਿੱਚ ਚਾਇਨਾ ਡੋਰ ਫਸ ਗਈ, ਜਿਸ ਕਾਰਨ ਐਕਸੀਡੈਂਟ ਹੋਇਆ। ਉਸ ਦੇ ਹੱਥ ‘ਤੇ ਲਗਭਗ 15 ਟਾਂਕੇ ਲਗਾਉਣਾ ਪਏ ਤੇ ਦੂਸਰੀ ਸਟੂਡੈਂਟ ਦੀ ਲੱਤ ਦੀ ਇੰਜਰੀ ਹੋਈ ਜਾਪਦੀ ਹੈ।

ਇਹ ਦੋਵੇਂ ਵਿਦਿਆਰਥੀਸਮਰਾਲਾ ਵਿੱਚ ਪੈਂਦੇ ਕਟਾਣੀ ਟੈਕਨੀਕਲ ਕਾਲਜ ਵਿੱਚ ਪੜਾਈ ਕਰ ਰਹੇ ਹਨ, ਜਿਨ੍ਹਾਂ ਨਾਲ ਕਟਾਣੀ ਤੋਂ ਕੋਹਾੜਾ ਜਾਂਦਿਆ ਹਾਦਸਾ ਵਾਪਰ ਗਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment