ਲਾਲਜੀਤ ਭੁੱਲਰ ਨੇ ਅੰਮ੍ਰਿਤਸਰ `ਚ ਕੀਤੀ ਵੱਡੀ ਕਾਰਵਾਈ

TeamGlobalPunjab
2 Min Read

ਅੰਮ੍ਰਿਤਸਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੀਤੀਂ ਰਾਤ ਅੰਮ੍ਰਿਤਸਰ ਦੇ ਅੰਤਰਰਾਜੀ ਬੱਸ ਸਟੈਂਡ `ਤੇ ਪਹੁੰਚ ਕੇ ਛਾਪਾ ਮਾਰਿਆ। ਉਨ੍ਹਾਂ ਨੇ ਟਰਾਂਸਪੋਰਟਰਾਂ ਨਾਲ ਗੱਲਬਾਤ ਕਰਦੇ ਹੋਏ ਬਿਨਾਂ ਟੈਕਸ ਤੋਂ ਚੱਲ ਰਹੀਆਂ ਬੱਸਾਂ ਦਾ ਜਲਦ ਹੀ ਟੈਕਸ ਜਮਾਂ ਕਰਵਾਉਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਜੀਲੈਂਸ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।

ਆਪ ਦੇ ਮੰਤਰੀਆਂ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ, ਇਸੇ ਤਹਿਤ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਦੇ ਹਾਲ ਗੇਟ ਅਤੇ ਰੇਲਵੇ ਸਟੇਸ਼ਨ ਤੱਕ ਚੱਲਣ ਵਾਲੀਆਂ ਬਗੈਰ ਪਰਮਿਟ ਅਤੇ ਟੈਕਸ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਮੰਤਰੀ ਭੁੱਲਰ ਨੇ ਟੈਕਸ ਨਾਂ ਦੇਣ ਵਾਲੀਆਂ 15 ਦੇ ਲਗਭਗ ਬੱਸਾਂ ਨੂੰ ਜ਼ਬਤ ਕਰ ਲਿਆ। ਇਸ ਮੌਕੇ ‘ਤੇ ਇਹ ਖੁਲਾਸਾ ਹੋਇਆ ਕਿ ਨਜਾਇਜ਼ ਬੱਸਾਂ ਕਿਸੇ ਦੇ ਹੇਠਾਂ ਸੈਟਿੰਗ ਨਾਲ ਚਲਾਈਆਂ ਜਾ ਰਹੀਆ ਹਨ, ਜਿਸ ਦੇ ਚਲਦੇ ਬੀਤੇ 20 ਸਾਲਾਂ ਤੋਂ ਇਨ੍ਹਾਂ ਵਲੋਂ ਟੈਕਸ ਨਹੀ ਭਰਿਆ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਉਨ੍ਹਾਂ ਵਲੋਂ ਵਿਜੀਲੈਂਸ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀ ਪਹਿਲਾ ਹੀ ਕਿਹਾ ਸੀ ਕਿ ਸਾਡੇ ਮਹਿਕਮਿਆਂ ‘ਚ ਹੀ ਕੁਝ ਕਾਲੀਆ ਭੇਡਾਂ ਹਨ ਜਿਨ੍ਹਾਂ ਦੇ ਨਾਲ ਮਿਲੀਭੁਗਤ ਕਰਦਿਆ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ ਜਿਸਦੇ ਚਲਦੇ ਇਹਨਾ ਬਿਨਾ ਪਰਮਿਟ ਅਤੇ ਟੈਕਸ ਦੀਆ ਬੱਸਾਂ ਕਾਰਨ ਪੰਜਾਬ ਦੇ ਖਜਾਨੇ ‘ਚ ਜਾਣ ਵਾਲਾ ਪੈਸਾ ਭ੍ਰਿਸ਼ਟ ਅਧਿਕਾਰੀਆ ਦੀ ਜੇਬ ਵਿਚ ਜਾ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment