ਟਰਾਂਸਪੋਰਟ ਮਾਫ਼ੀਆ ਨੇ 15 ਸਾਲਾਂ ਦੌਰਾਨ ਸਰਕਾਰੀ ਟਰਾਂਸਪੋਰਟ ਨੂੰ 3 ਹਜ਼ਾਰ ਕਰੋੜ ਦਾ ਘਾਟਾ ਪਾਇਆ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਤਿੰਨ ਕਰੋੜ ਉਣੱਤੀ ਲੱਖ ਟੈਕਸ ਡਿਫਾਲਟਰਾਂ ਨੇ ਬੱਸਾਂ ਦਾ ਜਮ੍ਹਾ ਕਰਵਾ ਦਿੱਤਾ ਹੈ। ਗ਼ਲਤ ਢੰਗ ਨਾਲ ਚੱਲਦੀਆਂ ਦੋ ਸੌ ਅੱਠ ਬੱਸਾਂ ਕਾਬੂ ਕੀਤੀਆਂ ਹਨ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵਿਭਾਗ ਦਾ ਇੱਕੀ ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕਰਦਿਆਂ ਦੱਸਿਆ ਕਿ ਤਰਵੰਜਾ ਲੱਖ ਰੁਪਏ ਦਾ ਰੋਜ਼ਾਨਾ ਦਾ ਵਾਧਾ ਸਰਕਾਰੀ ਟਰਾਂਸਪੋਰਟ ਨੂੰ ਹੋਣ ਲੱਗ ਪਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪਿਛਲੇ ਪੰਦਰਾਂ ਸਾਲਾਂ ਦਾ ਹਿਸਾਬ ਲਗਾਇਆ ਜਾਵੇ ਤਾਂ ਸਰਕਾਰੀ ਟਰਾਂਸਪੋਰਟ ਅਦਾਰਿਆਂ ਨੂੰ ਤਕਰੀਬਨ ਤਿੰਨ ਹਜ਼ਾਰ ਕਰੋੜ ਦਾ ਘਾਟਾ ਪੈ ਗਿਆ ਹੈ।

ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਮਾਫ਼ੀਆ ਨੇ ਕਾਲੇ ਧਨ ਨੂੰ ਚਿੱਟਾ ਕੀਤਾ ਹੈ ਜਿਸ ਬਾਰੇ ਉਹ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਡਰਾਈਵਰਾਂ ਅਤੇ ਕੰਡਕਟਰਾਂ ਦੀਆਂ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ ਤਾਂ ਕਿ ਨਵੀਂਆਂ ਅੱਠ ਸੌ ਬਿਆਲੀ ਬੱਸਾਂ ਨੂੰ ਇਕ ਦਿਨ ਵੀ ਰੁਕਣ ਦੀ ਨੌਬਤ ਨਾ ਆਵੇ।

ਰਾਜਾ ਵੜਿੰਗ ਨੇ ਕਿਹਾ ਕਿ ਸਾਢੇ ਚਾਰ ਸਾਲ ਪਹਿਲਾਂ ਵੀ ਟਰਾਂਸਪੋਰਟ ਮਾਫੀਆ ‘ਤੇ ਲਗਾਮ ਕਸੀ ਜਾ ਸਕਦੀ ਸੀ ਪਰ ਉਸ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ।

- Advertisement -

Share this Article
Leave a comment