ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਪਾਰਦਰਸ਼ੀ ਢੰਗ ਨਾਲ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ ਅਤੇ ਸੂਬੇ ਵਿਚ ਇਕ ਅਜਿਹਾ ਮਾਹੌਲ ਤਿਆਰ ਹੋਇਆ ਹੈ ਜਿਸ ਵਿਚ ਗਰੀਬ ਦੇ ਬੱਚੇ ਵੀ ਹੁਣ ਐਚਸੀਐਸ ਅਫਸਰ ਤੇ ਪੁਲਿਸ ਵਿਭਾਗ ਵਿਚ ਇੰਪੈਕਟਰ ਦੇ ਅਹੁਦਿਆਂ ‘ਤੇ ਨਿਯੁਕਤ ਹੋ ਰਹੇ ਹਨ। ਸੂਬੇ ਵਿਚ ਬਦਲੇ ਇਸ ਮਾਹੌਲ ਨਾਲ ਨੌਜੁਆਨਾ ਵਿਚ ਇਕ ਆਸ ਜਗੀ ਹੈ ਕਿ ਹੁਣ ਉਨ੍ਹਾਂ ਨੁੰ ਮਿਹਨਤ ਦੇ ਜੋਰ ‘ਤੇ ਸਰਕਾਰੀ ਨੌਕਰੀ ਮਿਲ ਸਕਦੀ ਹੈ, ਜਿਸ ਦੇ ਲਈ ਉਹ ਸਖਤ ਮਿਹਨਤ ਦੇ ਨਾਲ-ਨਾਲ ਕੋਚਿੰਗ ਸੈਂਟਰਾਂ ਵਿਚ ਵੀ ਟ੍ਰੇਨਿੰਗ ਲੈ ਰਹੇ ਹਨ ਅਤੇ ਇਹ ਭਰੋਸਾ ਜਗਿਆ ਹੈਕਿ ਹੁਣ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਨੁੰ ਵੀ ਜੀਵਨ ਵਿਚ ਅੱਗੇ ਵੱਧਣ ਦਾ ਮੌਕਾ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਭ੍ਰਿਸ਼ਟਾਚਾਰ ‘ਤੇ ਵੀ ਸਖਤ ਵਾਰ ਕੀਤਾ ਗਿਆ ਹੈੇ। ਭ੍ਰਿਸ਼ਟਾਚਾਰ ਵਿਚ ਸ਼ਾਮਿਲ ਪਾਏ ੧ਾਣ ‘ਤੇ ਵੱਡੇ ਤੋਂ ਵੱਡੇ ਅਧਿਕਾਰੀਆਂ ਨੁੰ ਵੀ ਬਖਸ਼ਿਆ ਨਹੀਂ ਜਾ ਰਿਹਾ।
ਮਬੱਖ ਮੰਤਰੀ ਨਾਇਬ ਸਿੰਘ ਸੈਨੀ ਅੱਜ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ, ਕਰਨਾਲ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਮੇਧਾਵੀ ਵਿਦਿਆਰਥੀ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਮੁੱਖ ਮੰਤਰੀ ਨੇ ਮਾਂ ਸਰਸਵਤੀ ਦੇ ਚਿੱਤਰ ਦੇ ਸਾਹਮਣੇ ਦੀਵ ਪ੍ਰਜਵਲਿਤ ਕਰ ਕੇ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਹਰਿਆਣਾ ਸਿਖਿਆ ਬੋਰਡ ਭਿਵਾਨੀ ਦੀ ਦੱਸਵੀਂ ਤੇ ਬਾਹਰਵੀਂ ਕਲਾਸ ਵਿਚ ਸੂਬੇ ਤੇ ਜਿਲ੍ਹਾ ਪੱਧਰ ‘ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਕਰੀਬ 300 ਮੇਧਾਵੀ ਵਿਦਿਆਰਥੀਆਂ ਅਤੇ ਗਿਦਿਆਰਥਣਾਂ ਨੂੰ ਮੈਡਲ ਪਹਿਨਾ ਕੇ ਤੇ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਿਖਿਆ ਦੀ ਬੁਨਿਆਦੀ ਢਾਂਚੇ ਨੁੰ ਮਜਬੂਤ ਕਰਨ ਦੇ ਨਾਲ-ਨਾਲ ਸਕੂਲਾਂ ਵਿਚ ਵੀ ਵੱਡੇ ਬਦਲਾਅ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕ ਸਰਕਾਰੀ ਸਕੂਲਾਂ ਵਿਚ ਚੰਗੇ ਅਧਿਆਪਕ ਹੁੰਦੇ ਹਨ ਕਿਉਂਕਿ ਉਹ ਕਈ ਟੇਸਟ ਪਾਸ ਕਰ ਕੇ ਅਧਿਆਪਕ ਬਣਦੇ ਹਨ। ਸਰਕਾਰ ਵੱਲੋਂ ਸਿਖਿਆ ਦੀ ਗੁਣਵੱਤਾ ਵਿਚ ਵੀ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਨਵੀਂ ਸਿਖਿਆ ਨੀਤੀ ਬਣਾਈ ਗਈ ਹੈ। ਹਰਿਆਣਾ ਸਰਕਾਰ ਵੀ ਨਵੀਂ ਸਿਖਿਆ ਨੀਤੀ ਦੇ ਅਨੁਰੂਪ ਸੂਬੇ ਵਿਚ ਸਿਖਿਆ ਦੇ ਸਿਸਟਮ ਵਿਚ ਪੂਰਾ ਬਦਲਾਅ ਕਰ ਰਹੀ ਹੈ। ਬੇਟੀਆਂ ਦੀ ਸਿਖਿਆ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ 20 ਕਿਲੋਮੀਟਰ ਦੇ ਖੇਤਰ ਵਿਚ ਇਕ ਮਹਿਲਾ ਕਾਲਜ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 10 ਸਾਲਾਂ ਦੌਰਾਨ ਸੂਬੇ ਵਿਚ ਕਰੀਬ 35 ਮਹਿਲਾ ਕਾਲਜ ਖੋਲੇ ਗਏ ਹਨ ਤਾਂ ਜੋ ਬੇਟੀਆਂ ਨੁੰ ਸਿਖਿਆ ਪ੍ਰਾਪਤ ਕਰਨ ਲਈ ਦੂਰ ਨਾ ਜਾਣਾ ਪਵੇ ਅਤੇ ਉਹ ਸਿਖਿਆ ਤੋਂ ਵਾਂਝੀਆਂ ਨਾ ਰਹਿਣ। ਉਨ੍ਹਾਂ ਨੇ ਇਹ ਵੀ ਦਸਿਆ ਕਿ ਸਰਕਾਰ ਵੱਲੋਂ ਇਹ ਵੀ ਫੈਸਲਾ ਕੀਤਾ ਹੈ ਕਿ ਕੋਈ ਵੀ ਬੱਚਾ ਸਕੂਲ ਤੋਂ ਡਰਾਪ ਆਉਣ ਨਾ ਰਹੇ, ਇਸ ਦੇ ਲਈ ਸਮੇਂ-ਸਮੇਂ ‘ਤੇ ਸਿਖਿਆ ਵਿਭਾਗ ਸਮੀਖਿਆ ਕਰਦਾ ਰਹਿੰਦਾ ਹੈ ਅਤੇ ਜਿੱਥੇ ਬੱਚੇ ਸਕੂਲ ਤੋਂ ਡ੍ਰਾਪ ਆਉਣ ਮਿਲਦੇ ਹਨ, ਉਸ ਖੇਤਰ ਵਿਚ ੧ਾ ਕੇ ਅਧਿਆਪਕ ਮੁੜ ਤੋਂ ਬੱਚਿਆਂ ਨੂੰ ਸਕੂਲ ਵਿਚ ਦਾਖਲਾ ਕਰਵਾਉਣ ਲਈ ਬੱਜੇ ਦੇ ਨਾਲ-ਨਾਲ ਉਨ੍ਹਾਂ ਦੇ ਮਾਂਪਿਆਂ ਨੂੰ ਵੀ ਪੇ੍ਰਰਿਤ ਕਰਦੇ ਹਨ।
ਮੁੱਖ ਮੰਤਰੀ ਨੇ ਵਿਦਿਆਰਥੀਆਂ ਨੁੰ ਅਪੀਲ ਕੀਤੀ ਕਿ ਉਹ ਆਪਣੇ ਟੀਚੇ ਨੂੰ ਨਿਰਧਾਰਿਤ ਕਰ ਕੇ ਜੀਵਨ ਵਿਚ ਅੱਗੇ ਵੱਧਣ, ਸਫਲਤਾ ਉਨ੍ਹਾਂ ਦੇ ਕਦਮ ਛੋਹੇਗੀ। ਉਨ੍ਹਾਂ ਨੇ ਕਿਹਾ ਕਿ ਕਰਨਾਲ ਦੀ ਬੇਟੀ ਕਲਪਣਾ ਚਾਵਲਾ ਨੇ ਸਪੇਸ ਵਿਚ ਪਹੁੰਚ ਕੇ ਨਾ ਸਿਰਫ ਕਰਨਾਲ ਤੇ ਹਰਿਆਣਾ ਸੂਬਾ ਸਗੋ ਭਾਰਤ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਰੋਸ਼ਨ ਕੀਤਾ ਹੈ ਅਤੇ ਮੈਨੂੰ ਦੱਸਦੇ ਹੋਏ ਖੁਸ਼ੀ ਹੈ ਕਿ ਅੱਜ ਉਨ੍ਹਾਂ ਦੇ ਨਾਂਅ ‘ਤੇ ਹਰਿਆਣਾ ਸਰਕਾਰ ਵੱਲੋਂ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਜੀਵਨ ਵਿਚ ਜੋ ਵੀ ਕੁੱਝ ਬਨਣਾ ਚਾਹੁੰਦੇ ਹਨ, ਬਣ ਸਕਦੇ ਹਨ। ਮਗਰ ਇਸ ਦੇ ਲਈ ਉਨ੍ਹਾਂ ਨੂੰ ਸਖਤ ਮਿਹਨਤ , ਅਨੁਸਾਸ਼ਨ ਅਤੇ ਸਮੇਂ ਦੀ ਮਹਤੱਵਤਾ ਨੂੰ ਸਮਝਨਾ ਹੋਵੇਗਾ।