ਦਿੱਲੀ ’ਚ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਦੀ ਵੱਡੀ ਜਿੱਤ, ਹੋਵੇਗਾ ਇਤਿਹਾਸਕ ਤੇ ਸ਼ਾਂਤੀਪੂਰਨ ਮਾਰਚ

TeamGlobalPunjab
1 Min Read

ਨਵੀਂ ਦਿੱਲੀ: ਕਿਸਾਨਾਂ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਨੂੰ ਦਿੱਲੀ ਪੁਲਿਸ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਪਰੇਡ ਪੰਜ ਵੱਖ-ਵੱਖ ਥਾਵਾਂ ਤੋਂ ਹੋਵੇਗੀ। ਦਿੱਲੀ ’ਚ ਹਰ ਐਂਟਰੀ ਪੁਆਇੰਟ ਖੁੱਲ੍ਹੇਗਾ। ਸਿੰਘੂ, ਟਿਕਰੀ, ਗਾਜ਼ੀਪੁਰ, ਸ਼ਹਾਜਹਾਂਪੁਰ ਤੇ ਪਲਵਲ ਬਾਰਡਰਾਂ ਤੋਂ ਟਰੈਕਟਰ ਪਰੇਡ ਦਾ ਦਾਖਲਾ ਹੋਵੇਗਾ। 5 ਥਾਵਾਂ ਦਾ ਵੱਖਰਾ ਰੂਟ ਹੋਵੇਗਾ।

ਜਾਣਕਾਰੀ ਮੁਤਾਬਕ ਰੂਟ ਪਲਾਟ ਐਤਵਾਰ ਨੂੰ ਜਾਰੀ ਕੀਤਾ ਜਾਵੇਗਾ। ਕੋਈ ਵੀ ਟਰੈਕਟਰ ਦਿੱਲੀ ਵਿੱਚ ਨਹੀਂ ਰੁਕੇਗਾ ਅਤੇ ਮਾਰਚ ਮਗਰੋਂ ਆਪਣੀ-ਆਪਣੀ ਥਾਂ ’ਤੇ ਪਹੁੰਚ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਕੱਲ੍ਹ ਇਸ ਸਬੰਧੀ ਪ੍ਰੈਸ ਕਾਨਫ਼ਰੰਸ ਕਰਕੇ ਰੋਡ ਮੈਪ ਜਾਰੀ ਕਰੇਗਾ।

Share This Article
Leave a Comment